Meanings of Punjabi words starting from ਧ

ਸੰਗ੍ਯਾ- ਤਾਗਾ. "ਸੂਈ ਧਾਗਾ ਸੀਵੈ." (ਵਾਰ ਰਾਮ ੧. ਮਃ ੧) ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧੀ ਨਾਲ ਬੰਨ੍ਹਿਆ ਡੋਰਾ। ੩. ਜਨੇਊ. ਯਗ੍ਯੋਪਵੀਤ. "ਤਿਲਕ ਧਾਗਾ ਕਾਠ ਦੀ ਮਾਲਾ ਧਾਰੇ, ਸੋ ਤਨਖਾਹੀਆ." (ਰਹਿਤ ਦਯਾਸਿੰਘ) ੪. ਭਾਵ- ਚੇਤਨਸੱਤਾ. "ਸਭ ਪਰੋਈ ਇਕਤੁ ਧਾਗੈ." (ਮਾਝ ਮਃ ੫)


ਧਾਗੇ (ਤਾਗੇ) ਨਾਲ। ੨. ਧਾਗੇ ਨੂੰ.


ਦੇਖੋ, ਧਾਨ.


ਸੰ. ਧਾਨੁਸ੍ਕ. ਸੰਗ੍ਯਾ- ਧਨੁਖਧਾਰੀ। ੨. ਭੀਲ ਕਿਰਾਤ ਆਦਿ ਜੰਗਲੀ ਲੋਕਾਂ ਦਾ ਨਾਉਂ ਧਾਣਕ ਹੋਣ ਦਾ ਕਾਰਣ ਇਹ ਹੈ ਕਿ ਉਹ ਧਨੁਖ ਰਖਦੇ ਹਨ, ਜਿਸ ਨਾਲ ਸ਼ਿਕਾਰ ਮਾਰਦੇ ਹਨ। ੩. ਭੀਲਾਂ ਵਿੱਚੋਂ ਨਿਕਲੀ ਇੱਕ ਨੀਚ ਜਾਤਿ, ਜੋ ਪੰਜਾਬ ਵਿੱਚ ਅਨੇਕ ਥਾਂ ਦੇਖੀਦੀ ਹੈ. "ਧਾਣਕ ਰੂਪਿ ਰਹਾ ਕਰਤਾਰ." (ਸ੍ਰੀ ਮਃ ੧) ਗੁਰੂ ਨਾਨਕਦੇਵ ਨੇ ਇੱਕ ਵਾਰ ਸਿੱਖਾਂ ਦੀ ਪਰੀਖ੍ਯਾ ਕਰਨ ਲਈ ਧਾਣਕ ਦਾ ਰੂਪ ਧਾਰਿਆ ਸੀ.