Meanings of Punjabi words starting from ਪ

ਸੰ. ਸੰਗ੍ਯਾ- ਪਕਾਉਣ ਦੀ ਕ੍ਰਿਯਾ। ੨. ਅਗਨਿ. ਅੱਗ.


ਕ੍ਰਿ- ਰਿੱਝਣਾ. ਪੱਕਣਾ. ਉਬਲਨਾ। ੨. ਹਜਮ ਹੋਣਾ. ਦੇਖੋ, ਪਚਣਾ। ੩. ਨਾਸ਼ ਹੋਣਾ. "ਉਪਜੈ ਪਚੈ ਹਰਿ ਬੁਝੈ ਨਾਹੀ."(ਮਾਝ ਅਃ ਮਃ ੩) "ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ." (ਨਟ ਅਃ ਮਃ ੪) ੪. ਕ੍ਰੋਧ ਈਰਖਾ ਨਾਲ ਰਿੱਝਣਾ. ਕੁੜ੍ਹਨਾ. ਸੜਨਾ. "ਪਚਿ ਪਚਿ ਬੂਡਹਿ ਕੂੜੁ ਕਮਾਵਹਿ." ( ਮਾਰੂ ਸੋਲਹੇ ਮਃ ੧) ੫. ਲੁਕਣਾ. ਗੁਪਤ ਰਹਿਣਾ. "ਕੀਨ ਮਹਾਂ ਅਘ ਪਚੈ ਸੁਨਾਹੀ." (ਗੁਪ੍ਰਸੂ)


ਪੰਚ ਪੰਚਾਸ਼ਤ, ਪੰਜਾਹ ਉੱਪਰ ਪੰਜ, ਪਚਵੰਜਾ- ੫੫.


ਵਿ- ਪੰਚਾਨਨ (ਸ਼ੇਰ) ਮਾਰ. ਸਿੰਹ ਨੂੰ ਮਾਰਨ ਵਾਲਾ. ਬਹਾਦੁਰ. "ਆਨ ਪਰ੍ਯੋ ਪਚਮਾਰ ਸਭਨ ਸੁਨਪਾਇਓ."(ਚਰਿਤ੍ਰ ੯੩)


ਸੰਗ੍ਯਾ- ਪਾਰਸ਼੍ਵਚਰ. ਖਾਲੀ ਥਾਂ (ਵਿੱਥ) ਵਿੱਚ ਠੋਕੀ ਹੋਈ ਲੱਕੜ ਦੀ ਫੱਟੀ. ਫਾਨਾ। ੨. ਭਾਵ- ਰੁਕਾਵਟ. ਵਿਘਨ.