Meanings of Punjabi words starting from ਫ

ਦੇਖੋ, ਫਸਣਾ. "ਫਾਸਨ ਕੀ ਬਿਧਿ ਸਭਕੋਊ ਜਾਨੈ." (ਗਉ ਕਬੀਰ) ੨. ਪਾਸ਼ (ਫੰਧੇ) ਵਿੱਚ ਪਾਉਣਾ. ਫਾਹੁਣਾ. ਫਸਾਉਣਾ


ਅ਼. [فاصلہ] ਫ਼ਾਸਿਲਹ. ਸੰਗ੍ਯਾ- ਅੰਤਰ. ਦੂਰੀ. ਵਿੱਥ.


ਸੰਗ੍ਯਾ- ਫਾਹਾ. ਪਾਸ਼. ਫੰਧਾ. ਬੰਧਨ. "ਗੁਰੁ ਮਿਲਿ ਖੋਲੇ ਫਾਸੇ." (ਵਡ ਮਃ ੧. ਅਲਾਹਣੀ)


ਸੰਗ੍ਯਾ- ਪਾਸ਼. ਫਾਹੀ. ਬੰਧਨ.


ਦੇਖੋ, ਫਾਸਿ.


ਸੰਗ੍ਯਾ- ਪਾਸ਼ਧਰ. ਵਰੁਣ ਦੇਵਤਾ। ੨. ਠਗ. ਬਾਟਪਾਰ. "ਏਕ ਚੋਰ, ਦੂਜੋ ਧਰਫਾਸੀ." (ਚਰਿਤ੍ਰ ੩੯)