Meanings of Punjabi words starting from ਮ

ਦੇਖੋ, ਮਹਰਾਵਣ. "ਰਾਵਨ ਕੇ ਮਹਿਰਾਵਨ ਕੇ ਮਨੁ ਕੇ ਨਲ ਕੇ ਚਲਤੇ ਨ ਚਲੀ ਗਉ." (ਦੱਤਾਵ)


ਦੇਖੋ, ਰੇਰੁ.


ਜਿਲਾ ਫੀਰੋਜਪੁਰ, ਤਸੀਲ ਥਾਣਾ ਮੋਗਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ਚਾਰ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ "ਗੁਰੂਸਰ" ਨਾਮਕ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੱਦੋਕੇ ਤੋਂ ਡਰੋਲੀ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਨਵਾਂ ਛੋਟਾ ਜਿਹਾ ਬਣਿਆ ਹੋਇਆ ਹੈ. ਅਕਾਲਸਿੰਘ ਪੁਜਾਰੀ ਹੈ.


ਮਹੀ (ਪ੍ਰਿਥਿਵੀ) ਤੇ ਰੌਲਾ (ਹਲਚਲ) ਮਚਾਉਣ ਵਾਲਾ ਮਹਾਨ ਯੋਧਾ. "ਐਸੇ ਮਹਿਰੌਲਨ ਕੋ ਹਾਂਕ ਤੈਂ ਦਲ੍ਯੋ." (ਅਸਫੋ)


ਦੇਖੋ, ਮਹਲ.


ਦੇਖੋ, ਗੁਰੂ ਕੇ ਮਹਿਲ.