Meanings of Punjabi words starting from ਪ

ਸੰ. ਪਾਂਚਾਲਿਕਾ ਅਤੇ ਪਾਂਚਾਲੀ. ਪੰਚਾਲ ਦੇਸ਼ ਦੀ ਦ੍ਰੋਪਦੀ. ਪੰਚਾਲਪਤਿ ਦ੍ਰਪਦ ਦੀ ਪੁਤ੍ਰੀ. "ਪੰਚਾਲੀ ਕਉ ਰਾਜਸੋਭਾ ਮਹਿ ਰਾਮਨਾਮ ਸੁਧ ਆਈ." (ਮਾਰੂ ਮਃ ੯)


ਉਮਰ ਦੇ ਪੰਜ ਭੇਦ. ਬਾਲ੍ਯ, ਕੌਮਾਰ, ਪੌਗੰਡ, ਯੁਵਾ ਅਤੇ ਵ੍ਰਿੱਧ.


ਪੰਚ- ਅੰਗ. ਤਿਥਿਪਤ੍ਰ. ਜਿਸ ਵਿੱਚ ਤਿਥਿ, ਵਾਰ, ਨਛਤ੍ਰ, ਯੋਗ ਅਤੇ ਕਰਣ ਇਹ ਪੰਜ ਅੰਗ ਹੋਣ। ੨. ਇੱਕ ਧੂਪ, ਜਿਸ ਵਿੱਚ- ਚੰਦਨ, ਅਗੁਰ, ਕਪੂਰ, ਕੇਸਰ ਅਤੇ ਗੁੱਗਲ ਹੋਵੇ। ੩. ਵੈਦ੍ਯਕ ਅਨੁਸਾਰ ਬਿਰਛ ਦੇ ਪੰਜ ਅੰਗ- ਜੜ ਸ਼ਾਖਾ, ਪੱਤਾ, ਫੁੱਲ ਅਤੇ ਫਲ। ੪. ਤੰਤ੍ਰਸ਼ਾਸਤ੍ਰ ਦੇ ਵਿਧਾਨ ਕੀਤੇ ਪੰਜ ਅੰਗ- ਜਪ, ਹੋਮ, ਤਰਪਣ, ਅਭਿਸੇਕ ਅਤੇ ਬ੍ਰਾਹਮਣ ਭੋਜਨ। ੫. ਨੀਤਿ ਦੇ ਪੰਜ ਅੰਗ- ਸਹਾਯ, ਸਾਧਨ ਦੇ ਉਪਾਯ, ਦੇਸ਼ ਕਾਲ ਦਾ ਗ੍ਯਾਨ, ਵਿਪਦਾ ਦੂਰ ਕਰਨ ਦਾ ਯਤਨ ਅਤੇ ਕਾਰਯ ਸਿੱਧਿ। ੬. ਕੱਛੂ, ਜਿਸ ਦੇ ਪ੍ਰਧਾਨ ਪੰਜ ਅੰਗ (ਸਿਰ, ਚਾਰ ਪੈਰ) ਹਨ। ੭. ਸ਼ਰੀਰ (ਦੇਹ), ਹੱਥ, ਪੈਰ ਅਤੇ ਸਿਰ ਜਿਸ ਦੇ ਪੰਜ ਅੰਗ ਹਨ.


ਸੰ. ਇਰੰਡ. ਏਰੰਡ, ਜਿਸ ਦੇ ਪੱਤੇ ਹੱਥ ਦੇ ਪੰਜੇ ਜੇਹੇ ਹਨ.


ਪੰਜ ਉਂਗਲਾਂ. "ਫੇਰ ਦਿਖਾਇ ਪੰਚਾਂਗੁਲਾਂ" (ਭਾਗੁ)


ਵਿ- ਪੰਜ ਗੁਣਾ.


ਵੇਦਾਂਤਮਤ ਅਨੁਸਾਰ ਪੰਜ ਤੱਤਾਂ ਦੀ ਵੰਡ. ਪੁਰਾਣੇ ਗ੍ਰੰਥਾਂ ਵਿੱਚ ਪੰਚੀਕਰਣ ਕਈ ਪ੍ਰਕਾਰ ਲਿਖਿਆ ਹੈ, ਪਰ ਬਹੁਤਿਆਂ ਦਾ ਮਤ ਹੈ ਕਿ ਆਰੰਭ ਵਿੱਚ ਇੱਕ ਇੱਕ ਤੱਤ ਦੇ ਦੋ ਦੋ ਹਿੱਸੇ ਕੀਤੇ ਗਏ. ਇੱਕ ਹਿੱਸਾ ਸਾਬਤ ਰਿਹਾ ਅਰ ਦੂਜੇ ਭਾਗ ਦੇ ਚਾਰ ਟੁਕੜੇ ਬਣਾਏ ਗਏ, ਇਸ ਤਰਾਂ ਪੰਜ ਭਾਗ ਹੋਏ. ਫੇਰ ਇਨ੍ਹਾਂ ਭਾਗਾਂ ਨੂੰ ਦੂਜੇ ਤੱਤਾਂ ਦੇ ਭਾਗਾਂ ਨਾਲ ਮਿਲਾ ਦਿੱਤਾ ਤਾਕਿ ਆਪੋ ਵਿੱਚੀ ਸਾਰੇ ਤੱਤ ਮਿਲਕੇ ਰਚਨਾ ਕਰਨ ਵਿੱਚ ਸਹਾਇਕ ਹੋਣ. "ਪੰਚੀਕਰਣ ਪੰਚ ਤਤੁ ਜੋਈ। ਅੰਤਹਕਰਣ ਉਪਾਏ ਸੋਈ।।" (ਨਾਪ੍ਰ)


ਵਿ- ਪੰਜ ਹਿੱਸਿਆਂ ਵਿੱਚ ਕੀਤਾ ਹੋਇਆ. ਦੇਖੋ, ਪੰਚੀਕਰਣ.


(ਸ੍ਰੀ ਮਃ ੧) ਮਾਤਾ, ਪਿਤਾ, ਭ੍ਰਾਤਾ, ਇਸਤ੍ਰੀ, ਪੁਤ੍ਰ। ੨. ਪੰਜ ਗ੍ਯਾਨਇੰਦ੍ਰਿਯ.