ਸੰਗ੍ਯਾ- ਵੰਸ਼ੀਧਰ ਦੀ ਧਾਰਣ ਕੀਤੀ ਹੋਈ (ਯਮੂਨਾ) ਨੂੰ ਧਾਰਣ ਵਾਲੀ, ਪ੍ਰਿਥਿਵੀ. (ਸਨਾਮਾ)
ਸੰਗ੍ਯਾ- ਵੰਸ਼ੀਵਟ, ਵ੍ਰਿੰਦਾਬਨ ਵਿੱਚ ਉਹ ਬੜ (ਵਰੋਟਾ), ਜਿਸ ਹੇਠ ਕ੍ਰਿਸਨ ਜੀ ਵੰਸ਼ੀ (ਮੁਰਲੀ) ਵਜਾਇਆ ਕਰਦੇ ਸਨ. "ਜਮੁਨਾ ਕੇ ਤਟ ਬੰਸੀਬਟ ਕੇ ਨਿਕਟ." (ਕਵਿ ੫੨)
ਸੰ. ਵੰਕ. ਵਿ- ਟੇਢਾ। ੨. ਖ਼ਮਦਾਰ। ੩. ਮੇਹਰਾਬਦਾਰ। ੪. ਬਾਂਕਾ। ੫. ਸੰਗ੍ਯਾ- ਨਦੀ ਦਾ ਖ਼ਮ.
ਡਿੰਗ. ਹਨੂਮਾਨ.
ਸੰਗ੍ਯਾ- ਵੰਕ (ਮੇਹਰਾਬਦਾਰ) ਦ੍ਵਾਰ. ਰਾਜਮਹਿਲ ਦਾ ਡਾਟਦਾਰ ਵਡਾ ਦਰਵਾਜਾ. ਸਿੰਘਪੌਰ. "ਬਗੇ ਬੰਕਦੁਆਰ." (ਸ਼੍ਰੀ ਅਃ ਮਃ ੧) ੨. ਸੁੰਦਰ ਦ੍ਵਾਰ। ੩. ਭਾਵ- ਸੁੰਦਰ ਮਹਿਲ.
nan
ਵਿ- ਵੰਕ. ਟੇਢਾ। ੨. ਦੁਰਗਮ. ਜਿੱਥੇ ਪੁੱਜਣਾ ਔਖਾ ਹੈ. "ਕਿਉ ਲੀਜੈ ਗੜ ਬੰਕਾ ਭਾਈ?" (ਭੈਰ ਕਬੀਰ) ੩. ਬਾਂਕਾ.
nan
ਵਿ- ਵੰਕ. ਟੇਢਾ। ੨. ਬਾਂਕਾ ੩. ਸਜਧਜ ਵਾਲਾ. "ਕਹਾਂ ਸੁ ਆਰਸੀਆ ਮੁਹਬੰਕੇ." (ਆਸਾ ਅਃ ਮਃ ੧) ੪. ਸੰਗ੍ਯਾ- ਦੁਲਹਾ. ਲਾੜਾ. ਪਤਿ. ਭਰਤਾ. "ਜਿਨ ਕੇ ਬੰਕੇ ਘਰੀ ਨ ਆਇਆ, ਤਿਨ ਕਿਉ ਰੈਣਿ ਵਿਹਾਣੀ?" (ਆਸਾ ਅਃ ਮਃ ੧) ੫. ਛਿੜਨ ਵਾਲਾ ਘੋੜਾ, ਜੋ ਕਲਾਈ ਨੂੰ ਵਲ ਦੇਕੇ ਰਖਦਾ ਹੈ. "ਬੰਕੇ ਕਾ ਅਸਵਾਰੁ." (ਮਃ ੧. ਵਾਰ ਰਾਮ)
ਦੇਖੋ, ਬੁਕਾਰ. "ਭਟ ਹੁੰਕੇ ਧੁੰਕੇ ਬੰਕਾਰੇ." (ਕਲਕੀ) ਯੋਧਾ ਵੰਗਾਰੇ.
ਦੇਖੋ, ਬੰਕੜਾ. "ਕਮਰਿ ਕਟਾਰਾ ਬੰਕੁੜਾ." (ਮਃ ੧. ਵਾਰ ਰਾਮ ੧) ਵੰਕ ਕੱਟਾਰ, ਬਾਘਨਖਾ ਸ਼ਸਤ੍ਰ.
ਸੰ. ਵਨਕ੍ਸ਼੍. ਸੰਗ੍ਯਾ- ਜਲਨਾਭਿ. ਸਮੁੰਦਰ. "ਉਠੇ ਨਾਦ ਬੰਖੰ." (ਵਿਚਿਤ੍ਰ) ਸਮੁੰਦਰ ਦੀ ਗਰਜ ਜੇਹਾ ਸ਼ਬਦ ਹੁੰਦਾ ਹੈ.