Meanings of Punjabi words starting from ਸ

ਸੁਣਨ ਤੋਂ। ੨. ਸੁਣਕੇ. "ਸੁਣਿ ਉਪਦੇਸ ਸਤਿਗੁਰ ਪਹਿ ਆਇਆ." (ਆਸਾ ਮਃ ੫) ੩. ਸ਼੍ਰਵਣ. ਕੰਨ. "ਚਰਣ ਕਰ ਦੇਖਤ ਸੁਣਿ ਥਕੇ." (ਵਾਰ ਬਿਹਾ ਮਃ ੩) ੪. शृणु ਸ਼੍ਰਿਣੁ. ਸ਼੍ਰਵਣ ਕਰ. ਸੁਣ. "ਸੁਣਿ ਸਖੀ ਸਹੇਲੀ ਸਾਚਿ ਸੁਹੇਲੀ." (ਗਉ ਛੰਤ ਮਃ ੧)


ਸ਼੍ਰਵਣ ਕਰਨ ਤੋਂ. ਸੁਣਨ ਸੇ. "ਸੁਣਿਐ ਦੂਖ ਪਾਪ ਕਾ ਨਾਸ." (ਜਪੁ)


ਸੰਗ੍ਯਾ- ਸ਼੍ਰਵਣ. ਕੰਨ. "ਨਾਨਕ ਸੁਣੀਅਰ ਤੇ ਪਰਵਾਣੁ." (ਵਡ ਛੰਤ ਮਃ ੫) ੨. ਦੇਖੋ, ਸੁਨੀਅਰ ੨.


ਸੁਣਦਾ. ਸ਼੍ਰਵਣ ਕਰੰਤ. "ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ." (ਸਹਸ ਮਃ ੫)


ਸ਼੍ਰੋਤਾ. ਸੁਣਨ ਵਾਲਾ (ਵਾਲੀ)


ਸੰ. ਵਿ- ਨਚੋੜਕੇ ਕੱਢਿਆ ਹੋਇਆ। ੨. ਸੰਗ੍ਯਾ- ਪੁਤ੍ਰ. ਬੇਟਾ. "ਸੁਤ ਕਲਤ੍ਰ ਭ੍ਰਾਤ ਮੀਤ." (ਰਾਮ ਮਃ ੫) ੩. ਵਿ- ਸੁਪ੍ਤ (ਸੁੱਤਾ) ਦਾ ਸੰਖੇਪ.