ਸੰਗ੍ਯਾ- ਇਸਤ੍ਰੀਆਂ ਦੇ ਹੱਥ ਦਾ ਗਹਿਣਾ. ਚੂੜੀ। ੨. ਸੰ. वङ्क ਵੰਗ. ਰਾਂਗਾ. ਕਲੀ ਧਾਤੁ। ੩. ਰਤਨਾਕਰ ਤੋਂ ਲੈ ਕੇ ਬ੍ਰਹਮਪੁਤ੍ਰ ਨਦੀ ਤੀਕ ਦਾ ਦੇਸ਼. ਪੂਰਵੀ ਬੰਗਾਲ. ਮਹਾਭਾਰਤ ਵਿੱਚ ਲਿਖਿਆ ਹੈ ਕਿ ਅੰਨ੍ਹੇ ਦੀਰਘਤਮਾ ਰਿਖੀ ਨੇ ਰਾਜਾ ਬਲਿ ਦੀ ਇਸਤ੍ਰੀ ਸੁਦੇਸ੍ਣਾ ਦੇ ਉਦਰ ਤੋਂ ਅੰਗ, ਵੰਗ, ਕਲਿੰਗ ਆਦਿ ਪੁਤ੍ਰ ਪੈਦਾ ਕੀਤੇ, ਉਨ੍ਹਾਂ ਦੇ ਨਾਮ ਤੋਂ ਦੇਸ਼ਾਂ ਦੇ ਨਾਮ ਬਣ ਗਏ. "ਬੰਗ ਕੇ ਬੰਗਾਲੀ." (ਅਕਾਲ)
ਫ਼ਾ. [بنگش] ਕੁਰੁਮ ਅਤੇ ਕੋਹਾਟ ਦਾ ਇਲਾਕਾ। ੨. ਬੰਗਸ਼ ਦਾ ਵਸਨੀਕ। ੩. ਪਠਾਣਾਂ ਦੀ ਇੱਕ ਜਾਤਿ, ਜਿਸ ਤੋਂ ਇਲਾਕੇ ਦਾ ਨਾਮ ਬੰਗਸ਼ ਹੋਇਆ ਹੈ.
ਦੇਖੋ, ਬੰਗਸ਼.
ਵੰਗ (ਪੂਰਵੀ ਬੰਗਾਲ) ਦਾ ਵਸਨੀਕ। ੨. ਬੰਗਸ਼ ਦੇਸ਼ ਵਿੱਚ ਰਹਿਣ ਵਾਲਾ. ਦੇਖੋ, ਬੰਗਸ਼.
ਵੰਗਾਂ (ਚੂੜੀਆਂ) ਬਣਾਉਣ ਵਾਲਾ. ਚੂੜੀਗਰ. Bangle- maker.
ਦੇਖੋ, ਬੰਗਾਲ ੨. "ਬਜਤ ਬੈਰਾੜੀ ਬੰਗਲ." (ਪਾਰਸਾਵ)
ਵਿ- ਵੰਗ ਦੇਸ਼ ਦਾ. ਬੰਗਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਬੰਗਾਲ ਦੀ ਭਾਸਾ (ਬੋਲੀ). ੩. ਚਾਰੇ ਪਾਸਿਓਂ ਹਵਾਦਾਰ ਮਕਾਨ, ਜਿਸ ਦੇ ਚੌਫੇਰੇ ਬਰਾਮਦਾ ਹੋਵੇ. ਅਜੇਹੇ ਮਕਾਨ ਪਹਿਲਾਂ ਬੰਗਾਲ ਵਿੱਚ ਬਹੁਤ ਬਣੇ ਸਨ. ਇਸੇ ਵਾਸਤੇ ਇਸ ਇਮਾਰਤ ਦੀ ਸੰਗ੍ਯਾ "ਬੰਗਲਾ" ਹੋ ਗਈ ਅਰ ਅੰਗ੍ਰੇਜ਼ਾਂ ਨੇ Bungalow ਸ਼ਬਦ ਏਥੋਂ ਹੀ ਬਣਾਇਆ ਹੈ. "ਹੇਮ ਬੰਗਲਾ ਗੁਰੂ ਬਨਾਵਹਿਂ." (ਗੁਪ੍ਰਸੂ) ੪. ਸਭ ਤੋਂ ਉੱਪਰਲੀ ਛੱਤ ਪੁਰ ਹਵਾਦਾਰ ਮਕਾਨ. "ਰੁਚਿਰ ਬੰਗਲਾ ਉਰਧ ਕਰਾਵਹੁ." (ਗੁਪ੍ਰਸੂ) ੫. ਮੰਦਿਰ ਦਾ ਗੁੰਬਦ (ਗੁੰਬਜ).

ਗੁਰੂ ਹਰਿਕ੍ਰਿਸਨ ਸਾਹਿਬ ਦੇ ਰਹਿਣ ਦਾ ਬੰਗਲਾ. ਜੋ ਦਿੱਲੀ (ਜਯਸਿੰਘਪੁਰੇ) ਵਿੱਚ ਗੁਰੂ ਸਾਹਿਬ ਦੇ ਨਿਵਾਸ ਲਈ ਰਚਿਆ ਗਿਆ ਸੀ. ਇੱਥੇ ਇੱਕ ਚਬੱਚਾ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਚਰਣਾਂ ਦਾ ਜਲ ਪ੍ਰੇਮੀ ਸਿੱਖ ਜਮਾਂ ਰਖਦੇ ਸਨ. ਜਿਸ ਤੋਂ ਰੋਗੀਆਂ ਦੇ ਰੋਗ ਦੂਰ ਹੁੰਦੇ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜੇ ਤੋਂ ਬਾਹਰ ਹਨੂਮਾਨ ਦੇ ਮੰਦਿਰ ਤੋਂ ਅੰਗੇ, (ਸੀਸਗੰਜ ਤੋਂ ਢਾਈ ਮੀਲ ਦੀ ਵਿੱਥ ਪੁਰ) ਹੈ. ਦੇਖੋ, ਜਯਸਿੰਘਪੁਰਾ ਅਤੇ ਦਿੱਲੀ.