Meanings of Punjabi words starting from ਸ

ਸੰਗ੍ਯਾ- ਗਣੇਸ਼, ਜੋ ਈਸ਼ (ਸ਼ਿਵ) ਦਾ ਪੁਤ੍ਰ ਹੈ. "ਪੂਜ ਸੁਤਈਸ ਕੋ ਅਵਿਘਨ ਮਨਾਵਈ." (ਨਾਪ੍ਰ)


ਚੰਦ. ਦੇਖੋ, ਸਿੰਧੁਸੁਤ. "ਸੁਤਸਿੰਧ ਅਧੋਮੁਖ ਤਾਪ ਤਪੈ." (ਅਕਾਲ) ਚੰਦ੍ਰਮਾ ਹੇਠ ਮੁਖ ਕੀਤੇ ਤਪ ਕਰਦਾ ਹੈ.


ਸੂਰ੍‍ਯਪੁਤ੍ਰ ਕਰਣ। ੨. ਯਮ. ਦੇਖੋ, ਸੂਰਜਸੁਤ.


ਸੰ. स्वतः ਸ੍ਵਤਃ ਵ੍ਯ- ਆਪਣੇ ਆਪ. ਸੁਭਾਵਿਕ.


ਸ੍ਵਤਹ ਸਿੱਧ. ਵਿ- ਆਪਣੇ ਆਪ ਸਿੱਧ ਹੋਇਆ. ਜਿਸ ਨੂੰ ਸਿੱਧ (ਸਾਬਤ) ਕਰਨ ਲਈ ਕਿਸੇ ਦੂਜੇ ਦੀ ਲੋੜ ਨਹੀਂ. "ਸੁਤਹਸਿਧ ਰੂਪ ਧਰਿਓ ਸਾਹਨ ਕੈ ਸਾਹ ਜੀਉ." (ਸਵੈਯੇ ਮਃ ੪. ਕੇ)


ਸੰਗ੍ਯਾ- ਬ੍ਰਹਮਾ, ਜੋ ਕਮਲ ਦੀ ਕਲੀ ਵਿਚੋਂ ਪੈਦਾ ਹੋਇਆ ਹੈ. ਕਮਲਸੁਤ. "ਤਿਹਕੋ ਲਖਕੈ ਉਪਮਾ ਭਗਵਾਨ ਕਰੈ ਜਿਹ ਕੀ ਸੁਤਕਉਲਕਲੀ." (ਕ੍ਰਿਸਨਾਵ)


ਸੰਗ੍ਯਾ- ਸਾਲਗ੍ਰਾਮ. ਜੋ ਗੰਡਕਾ ਨਦੀ ਵਿਚੋਂ ਪੈਦਾ ਹੁੰਦਾ ਹੈ. ਦੇਖੋ, ਸਾਲਗ੍ਰਾਮ "ਪੂਜੈਂ ਹਮ ਤੁਮੈ, ਨਾਹਿ ਪੂਜੈਂ ਸੁਤਗੰਡਕਾ." (ਕ੍ਰਿਸਨਾਵ)


ਸੰਗ੍ਯਾ- ਭਤੀਜਾ. "ਕੋ ਬੇਲੀ ਨਾਹੀ ਪੁਤ ਕੁਟੰਬ ਸੁਤਭਾਈ." (ਸੂਹੀ ਛੰਤ ਮਃ ੪)


ਸੰਗ੍ਯਾ- ਯਮ. ਧਰਮਰਾਜ, ਜੋ ਸੂਰਜ ਦਾ ਪੁਤ੍ਰ ਲਿਖਿਆ ਹੈ. "ਨਾਮ ਸੁਨੇ ਸੁਤਭਾਨ ਡਰ੍ਯਉ." (ਸਵੈਯੇ ਮਃ ੪. ਕੇ) ੨. ਸ਼ਨੀ, ਜੋ ਛਾਯਾ ਦੇ ਉਦਰ ਤੋਂ ਸੂਰਜ ਦਾ ਪੁਤ੍ਰ ਹੈ. "ਯੁੱਧ ਸਮੇ ਸੁਤਭਾਨੁ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ." (ਚੰਡੀ ੧) ਸ਼ਨੀ ਦਾ ਚੰਦ੍ਰਮਾ ਨਾਲ ਯੁੱਧ ਵ੍ਰਿਹਸਪਤੀ ਦੀ ਇਸਤ੍ਰੀ ਤਾਰਾ ਬਾਬਤ ਹੋਇਆ ਸੀ। ੩. ਦੇਖੋ, ਕਰਣ। ੪. ਸੁਗ੍ਰੀਵ.