Meanings of Punjabi words starting from ਬ

ਸੰਗ੍ਯਾ- ਇਸਤ੍ਰੀਆਂ ਦੇ ਹੱਥ ਦਾ ਪੁਤਲਾ ਕੰਕਨ (ਕੰਗਣ). ਇਸੇ ਤੋਂ ਅੰਗ੍ਰੇਜ਼ੀ ਸ਼ਬਦ bangle ਬਣਿਆ ਹੈ. ਦੇਖੋ, ਵੰਗੁੜੀ.


ਜਲੰਧਰ ਜਿਲੇ ਦੀ ਤਸੀਲ ਨਵਾਂਸ਼ਹਿਰ ਵਿੱਚ ਇੱਕ ਪਿੰਡ, ਜੋ ਬੇਦੀ ਸਾਹਿਬਜ਼ਜਾਦਿਆਂ ਦਾ ਨਿਵਾਸ ਅਸਥਾਨ ਹੈ.


ਕ੍ਰਿ- ਲਲਕਾਰਨਾ. ਦੇਖੋ, ਬੁਕਣਾ ਅਤੇ ਬੁਕਾਰ. ਸੰ. वृह- ਵ੍ਰਿਹ੍‌ ਧਾ. ਸ਼ੋਰ ਕਰਨਾ.


ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ.


ਬੰਗਾਲ ਦੇਸ਼ ਦਾ ਵਸਨੀਕ। ੨. ਬੰਗਾਲ ਨਾਲ ਹੈ ਸੰਬੰਧ ਜਿਸ ਦਾ। ੩. ਬੰਗਾਲ ਦੀ ਭਾਸਾ (ਬੋੱਲੀ).


ਵਿ- ਵੰਗ (ਬੰਗਾਲ) ਨਿਵਾਸੀ.