Meanings of Punjabi words starting from ਮ

ਸੰਗ੍ਯਾ- ਚੁੱਪ ਰਹਿਣ ਦਾ ਨਿਯਮ.


ਸੰ. मौनिन. ਵਿ- ਚੁੱਪ ਰਹਿਣ ਵਾਲਾ। ੨. ਸੰਗ੍ਯਾ- ਮੁਨਿ. ਰਿਸਿ. ਰਿਖੀ.


ਸੰਗ੍ਯਾ- ਸਿੱਟਾ. ਬੱਲੀ. ਮੰਜਰੀ। ੨. ਸਿਰ। ੩. ਤਾਜ. ਮੁਕੁਟ. ਦੇਖੋ, ਮੌਲਿ। ੪. ਗਰਦਨ ਦਾ ਪਿਛਲਾ ਭਾਗ, ਜੋ ਮੋਢਿਆਂ ਨਾਲ ਮਿਲਦਾ ਹੈ.


ਸੰ. ਮੌਰ੍‍ਯ. ਮੁਰਾ ਦਾ ਪੁਤ੍ਰ ਚੰਦ੍ਰਗੁਪ੍ਤ. ਮੁਰਾ ਦੀ ਔਲਾਦ ਦੇ ਲੋਕ, ਜਿਨ੍ਹਾਂ ਨੇ B. C. ੩੨੨ ਤੋਂ ੧੮੫ ਤਕ ਰਾਜ ਕੀਤਾ. ਚਾਹੋ ਇਸ ਵੰਸ਼ ਦੇ ਛੋਟੇ ਛੋਟੇ ਰਾਜੇ, ਸਰਦਾਰ ਚਿਰ ਤੀਕ ਰਹੇ, ਪਰ ਅਖੀਰੀ ਰਾਜਾ ਵ੍ਰਿਹਦਰਥ ਹੋਇਆ, ਜੋ ਆਪਣੇ ਸਿਪਹਸਾਲਾਰ ਪੁਸ੍ਪਮਿਤ੍ਰ ਦੇ ਹੱਥੋਂ B. C. ੧੮੫ ਵਿੱਚ ਮਾਰਿਆ ਗਿਆ.


ਖੰਮੁਣੀ. ਦੇਖੋ, ਮੌਲੀ. "ਗਲ ਮਹਿ ਮੌਰੀ ਪਾਵਹਿ ਸੋਇ." (ਨਾਪ੍ਰ)


ਅ਼. [موَروُث] ਮੌਰੂਸ [موَروُثی] ਮੌਰੂਸੀ. ਵਿ- ਵਰਾਸਤ ਵਿੱਚ ਆਇਆ ਹੋਇਆ, ਬਾਪ ਦਾਦੇ ਤੋਂ ਪ੍ਰਾਪ੍ਤ ਹੋਇਆ.


ਸੰ. ਵਿ- ਮੂਲ (ਜੜ) ਨਾਲ ਹੈ ਜਿਸ ਦਾ ਸੰਬੰਧ। ੨. ਮੂਲ ਨੂੰ ਜਾਣਨ ਵਾਲਾ। ੩. ਹੱਛੇ ਵੰਸ਼ ਦਾ। ੪. ਦੇਖੋ, ਮੋਲਿ.


ਦੇਖੋ, ਮਵਲਸਰੀ.