Meanings of Punjabi words starting from ਸ

ਵਿ- ਸ- ਉੱਤਮਤਾ. ਉੱਤਮਤਾ ਸਹਿਤ. "ਅਨੰਤ ਗ੍ਯਾਨ ਸੁੱਤਮੰ." (ਗ੍ਯਾਨ) ੨. ਦੇਖੋ, ਸੱਤਮ.


ਸੰ. ਵਿ- ਜੋ ਆਸਾਨੀ ਨਾਲ ਤਰਿਆ ਜਾ ਸਕੇ। ੨. ਫ਼ਾ. [شُتر] ਸ਼ੁਤੁਰ. ਸੰਗ੍ਯਾ- ਊਟ. ਉੱਠ. ਦੇਖੋ, ਉਸਟ.


ਸੰਗ੍ਯਾ- ਉੱਠ ਉੱਪਰ ਰੱਖਕੇ ਚਲਾਉਣ ਵਾਲੀ ਬੰਦੂਕ. ਜੰਬੂਰਾ. ਜੰਬੂਰਕ. "ਸੁਤਰਨਾਲ ਘੁੜਨਾਲ ਭਨ." (ਸਨਾਮਾ)


ਫ਼ਾ. [شترمُرغ] ਸ਼ੁਤਰ ਮੁਰਗ਼ (Ostrich) ਸੰਗ੍ਯਾ- ਉੱਠ ਦੀ ਸ਼ਕਲ ਦਾ ਇੱਕ ਪੰਛੀ, ਜੋ ਵਿਸ਼ੇਸ ਕਰਕੇ ਅਫਰੀਕਾ ਵਿੱਚ ਹੁੰਦਾ ਹੈ. ਇਹ ਪੰਖਾਂ ਨਾਲ ਉਡ ਨਹੀਂ ਸਕਦਾ, ਪਰ ਉਨ੍ਹਾਂ ਦੀ ਸਹਾਇਤਾ ਨਾਲ ਬਹੁਤ ਤੇਜ਼ ਦੌੜ ਸਕਦਾ ਹੈ. ਇਸਦੇ ਪੰਖ ਵਡਮੁੱਲੇ ਹੁੰਦੇ ਹਨ, ਜਿਨ੍ਹਾਂ ਦਾ ਯੂਰਪ ਵਿੱਚ ਵਪਾਰ ਹੁੰਦਾ ਹੈ. ਦੋਹਾਂ ਪਾਸਿਆਂ ਦੇ ਪੰਖ ਜਦ ਸ਼ੁਤਰ ਮੁਰਗ ਫੈਲਾਉਂਦਾ ਹੈ ਤਦ ਲੰਬਾਈ ਬਾਰਾਂ ਤੋਂ ਚੌਦਾਂ ਫੁੱਟ ਤੀਕ ਹੋਇਆ ਕਰਦੀ ਹੈ. ਇਹ ਛੀ ਤੋਂ ਚੌਦਾਂ ਤੀਕ ਆਂਡੇ ਦਿੰਦਾ ਹੈ, ਅਤੇ ੪੨ ਦਿਨਾਂ ਵਿੱਚ ਸੇਵਨ ਤੋਂ ਬੱਚੇ ਨਿਕਲ ਆਉਂਦੇ ਹਨ.


ਵਿ- ਉੱਠ ਨਾਲ ਸੰਬੰਧ ਰੱਖਣ ਵਾਲਾ। ੨. ਊਂਟਰੰਗਾ। ੩. ਸ਼ੁਤਰ ਉੱਪਰ ਰੱਖਕੇ ਲੈ ਜਾਣ ਵਾਲੀ ਨੌਬਤ. ਨਗਾਰਾ. "ਸੁਤਰੀ ਨਿਸ਼ਾਨ ਮੰਗਾਇਓ." (ਗੁਵਿ ੬) ੪. ਸੰਗ੍ਯਾ- ਨੌਬਤ. "ਸੁਤਰੀ ਬਜੰਤ." (ਗੁਪ੍ਰਸੂ) ੫. ਸੰ. ਸੁ- ਤਰੀ ਉੱਤਮ ਤਰੀ (ਨੌਕਾ). ਸੁੰਦਰ ਕਿਸ਼ਤੀ.


ਸੰ. ਸੰਗ੍ਯਾ- ਇੱਕ ਪਾਤਾਲ. ਦੇਖੋ, ਸਪਤ ਪਾਤਾਲ.


ਵਿ- ਸੁਪ੍ਤ. ਸੁੱਤਾ ਹੋਇਆ. ਸੁੱਤੀ. "ਸੁਤੜੀ ਸੋ ਸਹੁ ਡਿਠੁ." (ਵਾਰ ਮਾਰੂ ਮਃ ੫) ੨. ਅਵਿਦ੍ਯਾ ਨੀਂਦ ਵਿੱਚ ਸੁੱਤਾ. "ਸੁਤੜੇ ਅਸੰਖ ਮਾਇਆ ਝੂਠੀ ਕਾਰਣੇ." (ਸਵਾ ਮਃ ੫)


ਸੰਗ੍ਯਾ- ਧ੍ਯਾਨ. ਸੁਰਤ। ੨. ਸੰ. ਪੁਤ੍ਰੀ. ਬੇਟੀ। ੩. ਵਿ- ਸੁੱਤਾ. ਸੁਪ੍ਤ. "ਜਿਸ ਤੇ ਸੁਤਾ ਨਾਨਕਾ, ਜਾਗਾਏ ਸੋਈ." (ਆਸਾ ਅਃ ਮਃ ੧)


ਸੰਗ੍ਯਾ- ਧ੍ਯਾਨ. ਸੁਰਤ। ੨. ਸੰ. ਪੁਤ੍ਰੀ. ਬੇਟੀ। ੩. ਵਿ- ਸੁੱਤਾ. ਸੁਪ੍ਤ. "ਜਿਸ ਤੇ ਸੁਤਾ ਨਾਨਕਾ, ਜਾਗਾਏ ਸੋਈ." (ਆਸਾ ਅਃ ਮਃ ੧)