Meanings of Punjabi words starting from ਬ

ਦੇਖੋ, ਬੰਗੜੀ. "ਬੰਗੁਰਿ ਨਿਹਾਰ ਤ੍ਰਿਯਾ ਪਹਿਚਾਨੀ." (ਚਰਿਤ੍ਰ ੧੪੭) ੨. ਕੱਚ ਦੀ ਚੂੜੀ. "ਰਹੀ ਬੰਗੁਰਿਯਾ ਟੂਟ." (ਚਰਿਤ੍ਰ ੧੪੭)


ਵੰਗ (ਬੰਗਾਲ) ਦਾ ਈਸ਼੍ਵਰ. ਬੰਗਾਲ ਦਾ ਰਾਜਾ। ੨. ਕਲੀ ਅਤੇ ਪਾਰੇ ਦਾ ਮਿਲਾਕੇ ਬਣਾਇਆ ਕੁਸ਼ਤਾ, ਜੋ ਇਸਤ੍ਰੀਆਂ ਦੇ ਪੈੜੇ (ਪ੍ਰਦਰ) ਰੋਗ ਨੂੰ ਦੂਰ ਕਰਦਾ ਹੈ. ਪ੍ਰਮੇਹ ਲਈ ਭੀ ਇਸ ਦਾ ਵਰਤਣਾ ਗੁਣਕਾਰੀ ਹੈ.


ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਗੁਰੂ ਗੋਬਿੰਦਸਿੰਘ ਸਾਹਿਬ ਜਦ ਭਟਿੰਡੇ ਆਏ, ਤਦ ਬੰਗੇ ਹਰ ਪਿੰਡ ਤੋਂ ਇੱਕ ਝੋਟਾ ਮੰਗਵਾਇਆ, ਜਿਸ ਦਾ ਕਿਲੇ ਵਿੱਚ. ਮੈਲਾਗਰਸਿੰਘ ਨੇ ਝਟਕਾ ਕੀਤਾ. ਦੇਖੋ, ਐਨ ੧, ਅਃ ੨੪.


ਦੇਖੋ, ਬੰਗ ੧. ਅਤੇ ੨.


ਸੰ. वञ्च्- ਵੰਚ੍‌. ਧਾ- ਜਾਣਾ, ਠਗਣਾ, ਫਸਾਉਣਾ। ੨. ਦੇਖੋ, ਬੰਚਨ. "ਅਨਿਕ ਬੰਚ ਬਲ ਛਲ ਕਰਹੁ." (ਬਾਵਨ)