Meanings of Punjabi words starting from ਪ

ਪੰਜ ਯੂਥ. ਪੰਜ ਟੋਲੇ. ਦੇਖੋ, ਤਰੁਣ ਦਲ.


"ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ" (ਵਾਰ ਮਲਾ ਮਃ ੧)


ਅਕਾਲਬੁੰਗਾ, ਪਟਨਾ ਸਾਹਿਬ, ਕੇਸਗੜ੍ਹ, ਅਬਿਚਲਨਗਰ ਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਹਜੂਰ ਖਾਲਸਾਦੀਵਾਨ.


ਦੇਖੋ, ਪੰਚ ਦਕਾਰ.


ਦੇਖੋ, ਧਾਮ ੪.


ਦੇਖੋ, ਨਮਾਜ਼. "ਪੰਜ ਨਿਵਾਜਾਂ ਵਖਤ ਪੰਜ, ਪੰਜਾਂ ਪੰਜੇ ਨਾਉ." (ਵਾਰ ਮਾਝ ਮਃ ੧) ਸ਼੍ਰੀ ਗੁਰੂ ਨਾਨਕ ਦੇਵ ਨੇ ਉੱਤਮ ਪੰਜ ਨਮਾਜਾਂ ਇਹ ਦੱਸੀਆਂ ਹਨ- ਸਤ੍ਯ, ਹਲਾਲਖੋਰੀ, ਖ਼ੈਰਾਤ, ਨੀਯਤ ਸਾਫ ਅਤੇ ਖ਼ੁਦਾ ਦੀ ਸਿਫ਼ਤ. "ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ। ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ।।" (ਵਾਰ ਮਾਝ ਮਃ ੧)