ਵੰਚਨ ਕਰਉ. ਦੇਖੋ, ਬੰਚਨ। ੨. ਬਚੋ. ਬਚ ਸਕੋ. "ਲਾਖ ਅਹੇਰੀ ਏਕ ਜੀਉ, ਕੇਤਾ ਬੰਚਉ ਕਾਲ." (ਸ. ਕਬੀਰ) ਕਿਤਨਾ ਚਿਰ ਬਚ ਸਕਦਾ ਹੈ.
ਸੰ. ਵੰਚਕ. ਠਗਣ ਵਾਲਾ. ਧੋਖਾ ਦੇਣ ਵਾਲਾ. ਦੇਖੋ, ਬੰਚ। ੨. ਗਿੱਦੜ.
ਸੰ. ਵੰਚਨ. ਠਗਣਾ. ਧੋਖਾ ਦੇਣਾ. ਭੁਲਾਉਣਾ. ਛਲਣਾ.
ਵੰਚ ਲੀਆ. ਵੰਚਨ ਕਰਲੀਆ. ਠਗਲੀਤਾ। ੨. ਵੰਚਿਤ ਹੋਗਿਆ. ਠਗਿਆ ਗਿਆ. "ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ." (ਫੁਨਹੇ ਮਃ ੫)
ਵੰਚਨ ਕਰਕੇ. ਠਗਕੇ. ਦੇਖੋ, ਨਿੰਮੁਨੀਆਦਾ.
ਸੰ. ਵੰਚਿਤ. ਵਿ- ਠਗਿਆ ਹੋਇਆ. ਛਲਿਆ ਹੋਇਆ.
ਵੰਚਨ ਕਰੈ. ਠਗਦਾ ਹੈ। ੨. ਬਚੇ. "ਕਿਉ ਬੰਚੈ ਜਮ ਕਾਲੁ." (ਓਅੰਕਾਰ)
ਸੰਗ੍ਯਾ- ਵਕ੍ਸ਼੍ (वक्षस्) ਛਾਤੀ. ਉਰ। ੨. ਭਾਵ- ਮਨ. ਦਿਲ. "ਬਸੋਂ ਦਾਸ ਬੰਛੰ." (ਗੁਪ੍ਰਸੂ) ੩. ਵਾਂਛਾ. ਚਾਹ. "ਫਲ ਕੋ ਬੰਛ ਕਰਹਿ ਅਰਦਾਸੂ." (ਗੁਪ੍ਰਸੂ)
ਵਾਂਛਾ ਕਰਦਾ ਹੈ, ਕਰਦੇ ਹਨ. "ਮੁਨਿ ਬੰਛਹਿ ਜਾਂਕੀ ਸਰਣੰ." (ਸਵੈਯੇ ਮਃ ੪. ਕੇ)
ਸੰ. वाञ्छित. ਵਾਂਛਿਤ. ਚਾਹਿਆ ਹੋਇਆ. ਲੋੜੀਂਦਾ. "ਮਨਬੰਛਤ ਨਾਨਕ ਫਲ ਪਾਇ." (ਸੁਖਮਨੀ) "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਮਨਵਾਂਛਿਤ ਦੀ ਸਿੱਧੀ ਲਈ ਵਿਧਾਤਾ ਨੇ ਗੁਰੂ ਮਿਲਾਇਆ ਹੈ.
ਵਾਂਛਾ ਕਰਦੇ ਹੋ. ਲੋੜਦੇ ਹੋ. "ਸੁਖ ਇਤ ਉਤ ਤੁਮ ਬੰਛਵਹੁ." (ਸਵੈਯੇ ਮਃ ੪. ਕੇ)
ਦੇਖੋ, ਵਾਂਛਾ.