Meanings of Punjabi words starting from ਮ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ. ਜੋ ਰੇਲਵੇ ਸਟੇਸ਼ਨ ਮੌੜ ਤੋਂ ਪੌਣ ਮੀਲ ਉੱਤਰ ਪੂਰਵ ਹੈ. ਇਸ ਪਿੰਡ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਦਰਬਾਰ ਉੱਚਾ ਸੁੰਦਰ ਬਣਿਆ ਹੋਇਆ ਹੈ. ਰਹਿਣ ਲਈ ਦੋ ਮੰਜਲੇ ਪੱਕੇ ਮਕਾਨ ਹਨ, ਜੋ ਮਹੰਤ ਹਰੀਸਿੰਘ ਨੇ ਗੁਰਦ੍ਵਾਰੇ ਦੇ ਗੱਫੇ ਨਾਲ ਬਣਵਾਏ ਹਨ. ਉਸ ਦੇ ਦੇਹਾਂਤ ਪਿੱਛੋਂ ਨਗਰਵਾਸੀਆਂ ਨੇ ਇੱਕ ਕਮੇਟੀ ਬਣਾਕੇ ੧੪. ਮੱਘਰ ਸੰਮਤ ੧੯੮੦ ਨੂੰ ਗੁਰਦ੍ਵਾਰੇ ਦੀ ਸੇਵਾ ਆਪਣੇ ਹੱਥ ਲਈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਅਤੇ ੩੦ ਘੁਮਾਉਂ ਜ਼ਮੀਨ ਮੁੱਲ ਲੀਤੀ ਹੋਈ ਹੈ.


ਡਿੰਗ. ਮੁਛਹਰਾ. ਮੁੱਛ. ਦੇਖੋ, ਮੁਛਹਰਾ.


ਸੰ. ਸੰਗ੍ਯਾ- ਮੁੰਜ ਦੀ ਤੜਾਗੀ। ੨. ਮੁੰਜ ਦੀ ਰੱਸੀ। ੩. ਮੌਂਜਿਨ੍‌. ਮੁੰਜ ਦੀ ਤੜਾਗੀ ਵਾਲਾ.


ਸੰਗ੍ਯਾ- ਮੁੰਜ ਦੀ ਤੜਾਗੀ ਬੰਨ੍ਹਣ ਦਾ ਸੰਸਕਾਰ. ਬ੍ਰਹਮਚਰਯ ਧਾਰਣ. "ਸੰਸਕਾਰ ਤਤ੍ਵ" ਵਿੱਚ ਲਿਖਿਆ ਹੈ ਕਿ ਬ੍ਰਹਮਚਰਯ ਧਾਰਣ ਸਮੇਂ ਬ੍ਰਾਹਮਣ ਦੇ ਮੁੰਜੇ ਦੀ, ਛਤ੍ਰੀ ਦੇ ਧਨੁਖ ਦੇ ਚਿੱਲੇ ਦੀ ਅਤੇ ਵੈਸ਼੍ਯ ਦੇ ਸਣ ਦੀ ਤੜਾਗੀ ਹੋਣੀ ਚਾਹੀਏ.


ਸੰ. ਮਸਿ. ਸੰਗ੍ਯਾ- ਸ੍ਯਾਹੀ. ਰੌਸ਼ਨਾਈ. "ਕਹੁ ਕਬੀਰ ਇਹੁ ਰਾਮ ਕੀ ਅੰਸੁ। ਜਸ ਕਾਗਦ ਪਰ ਮਿਟੈ ਨ ਮੰਸੁ ॥" (ਗੌਡ) ਜੀਵਾਤਮਾ ਦਾ ਯਸ਼ ਕਾਗਜਾਂ ਪੁਰ ਲਿਖਦੇ, ਸ੍ਯਾਹੀ ਖ਼ਤਮ ਨਹੀਂ ਹੁੰਦੀ, ਭਾਵ- ਲਗਾਤਾਰ ਵਿਦ੍ਵਾਨ ਲਿਖ ਰਹੇ ਹਨ.


ਸੰ. मंह. ਧਾ- ਵਧਾਉਣਾ (ਅਧਿਕ ਕਰਨਾ), ਦੇਣਾ, ਚਮਕਣਾ.


ਸੰ. ਸੰਗ੍ਯਾ- ਬਖ਼ਸ਼ਿਸ਼। ੨. ਕ੍ਰਿ. ਵਿ- ਝਟ- ਪਟ. ਫੌਰਨ.


ਇਹ ਤਿੰਨ ਨਾਮ ਇੱਕ ਹੀ ਰਿਖੀ ਦੇ ਸੰਸਕ੍ਰਿਤ ਗ੍ਰੰਥਾਂ ਵਿੱਚ ਆਏ ਹਨ. ਪਦਮ- ਪੁਰਾਣ ਅਤੇ ਮਹਾਭਾਰਤ ਵਿੱਚ ਲਿਖਿਆ ਹੈ ਕਿ ਪੱਤੇ ਖਾਣ ਤੋਂ ਮੰਕਣ ਦੇ ਸ਼ਰੀਰ ਵਿੱਚ ਲਹੂ ਦੀ ਥਾਂ ਹਰੇ ਪੱਤਿਆਂ ਦਾ ਰਸ ਭਰ ਗਿਆ, ਜਿਸ ਨੂੰ ਦੇਖਕੇ ਉਹ ਤਪ ਦੇ ਹੰਕਾਰ ਵਿੱਚ ਆਕੇ ਨੱਚਣ ਲੱਗਾ. ਮਹਾਦੇਵ ਨੇ ਆਪਣੇ ਸ਼ਰੀਰ ਵਿੱਚ ਲਹੂ ਦੀ ਥਾਂ ਭਸਮ ਦਿਖਾਕੇ ਰਿਖੀ ਦਾ ਹੰਕਾਰ ਦੂਰ ਕੀਤਾ. ਮੰਕਣ ਦਾ ਆਸ਼੍ਰਮ ਪਹੋਏ ਤੀਰਥ ਪਾਸ ਸੀ. "ਅਹੈ ਪਹੋਏ ਤੇ ਤ੍ਰੈ ਕੋਸ। ਇਕ ਮੰਕਣ ਮੁਨਿ ਹੁਤੋ ਅਦੋਸ ॥" (ਗੁਪ੍ਰਸੂ)