Meanings of Punjabi words starting from ਸ

ਦੇਖੋ, ਸੁਤਹ ਅਤੇ ਸੁਤਹ ਸਿੱਧ. "ਸੁਤੈ ਕ੍ਰਿਤ੍ਯ ਕੋ ਕਰਤ ਨਿਸੰਕ." (ਨਾਪ੍ਰ) ੨. ਸੁਤੈ ਦਾ ਅਰਥ ਸੌਣ ਨਾਲ (ਸ਼ਯਨ ਸੇ) ਭੀ ਹੈ. "ਜਿਤੁ ਸੁਤੈ ਤਨੁ ਪੀੜੀਐ." (ਸ੍ਰੀ ਮਃ ੧)


ਦੇਖੋ, ਸ੍ਵਤੰਤ੍ਰ। ੨. ਸੁ- ਤੰਤ੍ਰ. ਉੱਤਮ ਤੰਤ੍ਰ. ਦੇਖੋ, ਤੰਤ੍ਰ.


ਸੰਗ੍ਯਾ- ਇਸਤ੍ਰੀਆਂ ਦਾ ਪਜਾਮਾ. ਸਲਵਾਰ.


ਦੇਖੋ, ਸੁੱਥਣ। ੨. ਸੁੰਦਰ ਥਣਾਂ (ਕੁਚਾਂ) ਵਾਲੀ.


ਵਿ- ਸੁੰਦਰ ਸ੍‍ਥਲ. ਉੱਤਮ ਥਾਂ।#੨. ਸੁਸ੍‌ਥਿਰ. ਅਤ੍ਯੰਤ ਇਸਥਿਤ. "ਸੁਥਰ ਚਿਤ ਭਗਤਨ ਹਿਤ." (ਸਵੈਯੇ ਮਃ ੪. ਕੇ)