Meanings of Punjabi words starting from ਪ

ਦੇਖੋ, ਪੰਜ ਲੂਣ.


ਖ਼ਾਲਸਾਮਤ ਦੇ ਮੰਨੇ ਹੋਏ ਪੰਜ ਨੈਵੇਦ੍ਯ, ਜੋ ਅਕਾਲ ਨੂੰ ਅਰਪਣ ਕਰਕੇ ਦੀਵਾਨ ਵਿੱਚ ਵਰਤਾਉਣ ਯੋਗ੍ਯ ਹਨ- ਕੜਾਹਪ੍ਰਸਾਦ, ਪਤਾਸੇ, ਗੁੜ, ਫਲ ਅਤੇ ਮਖਾਣੇ (ਲਾਚੀਦਾਣਾ).


ਜਪੁ, ਜਾਪੁ, ਅਕਾਲ ਉਸਤਤਿ ਦੇ "ਸ੍ਰਾਵਗ" ਆਦਿ ੧੦. ਸਵੈਯੇ, ਰਹਿਰਾਸ ਅਤੇ ਸੋਹਲਾ, ਜਿਨ੍ਹਾਂ ਦਾ ਨਿਤ੍ਯਨਿਯਮ ਖ਼ਾਲਸੇ ਲਈ ਜ਼ਰੂਰੀ ਹੈ। ੨. ਉੱਪਰ ਲਿਖੀਆਂ ਬਾਣੀਆਂ ਦੇ ਅੰਦਰ ਆਈਆਂ ਪੰਜ ਬਾਣੀਆਂ, ਜਿਨ੍ਹਾਂ ਦਾ ਅਮ੍ਰਿਤ ਤਿਆਰ ਕਰਨ ਸਮੇਂ ਪਾਠ ਕੀਤਾ ਜਾਂਦਾ ਹੈ- ਜਪੁ, ਜਾਪੁ, ਚੌਪਈ, ਸਵੈਯੇ, ਅਨੰਦੁ.


ਪੰਜ ਡਰ, ਪੰਜ ਭਯ-#"ਏਸੁ ਕਲੀਓਂ ਪੰਜਭੀਤੀਓਂ ਕਿਉਕਰਿ ਰਖਾਂ ਪਤਿ?#(ੳ) ਜੇ ਬੋਲਾਂ ਤਾਂ ਆਖੀਐ ਬੜਬੜ ਕਰੇ ਬਹੁਤੁ,#(ਅ) ਚੁਪ ਕਰਾਂ ਤਾਂ ਆਖੀਐ ਇਤੁ ਘਟਿ ਨਾਹੀ ਮਤਿ,#(ੲ) ਜੇ ਬਹਿਰਹਾਂ ਤਾਂ ਆਖੀਐ ਬੈਠਾ ਸਥਰੁ ਘਤਿ,#(ਸ) ਉਠਿਜਾਈ ਤਾਂ ਆਖੀਐ ਛਾਰੁ ਗਇਆ ਸਿਰਿ ਘਤਿ,#(ਹ) ਜੇ ਕਰਿ ਨਿਵਾ ਤਾਂ ਆਖੀਐ ਡਰਦਾ ਕਰੈ ਭਗਤਿ.#(ਮਃ ੧. ਬੰਨੋ),


ਦੇਖੋ, ਪੰਚਭੂ ਅਤੇ ਪੰਚ ਭੂਤ.