Meanings of Punjabi words starting from ਬ

ਸੰ. ਵਾਂਛਤਿ. ਲੋੜਦਾ ਹੈ. "ਕੋਊ ਨਰਕ, ਕੋਈ ਸੁਰਗ ਬੰਛਾਵਤ." (ਸੁਖਮਨੀ)


ਵਾਂਛਿਤ ਲੋੜੀਂਦਾ. ਦੇਖੋ, ਬੰਛਤ. "ਉਠਿ ਜਾਚਹੁ, ਬੰਛਿਤ ਦਿਉਂ ਤੋਹੀ." (ਨਾਪ੍ਰ)


ਫ਼ਾ. [بےزرع] ਬੇਜ਼ਰਅ਼. ਅਣਵਾਹੀ ਬੀਜੀ ਜ਼ਮੀਨ, ਜਿਸ ਵਿੱਚ ਖੇਤੀ ਨਹੀਂ ਹੁੰਦੀ, Barren evil.


ਦੇਖੋ, ਵੰਜੁਲ.


ਸੰਗ੍ਯਾ- ਵੰਸ਼. ਬਾਂਸ। ੨. ਬੰਧ੍ਯਾ. ਦੇਖੋ, ਬਾਂਝ.


ਬੰਧ੍ਯਾ. ਬਾਂਝ.


ਸੰ. वण्ट. ਵੰਟ੍‌. ਧਾ- ਅਲਗ ਕਰਨਾ, ਹਿੱਸਾ ਕਰਨਾ. ਵੰਡਣਾ. "ਬੰਟੇ ਬਹੁਤ ਨਿਖੂਟਹਿ ਨਾਹੀ." (ਗੁਪ੍ਰਸੂ)