nan
ਫ਼ਾ. [پنجم] ਵਿ- ਪੰਚਮ. ਪਾਂਚਵਾਂ. ਦੇਖੋ, ਪੰਚਮ.
ਦੇਖੋ, ਪੰਜਮਾਰ। ੨. ਪੰਜ ਵਿਕਾਰਾਂ ਨੂੰ ਜਿੱਤਣ ਵਾਲਾ. "ਹੋਆ ਪੰਚਾਇਣ ਪੰਜਮਾਰ." (ਭਾਗੁ)
ਜਾਤ ਪਾਤਿ ਦੇ ਬੰਧਨ ਤੋਂ ਛੁਟੇ ਧਰਮ ਵੀਰ ਪੰਜ ਸਿੰਘ, ਜਿਨ੍ਹਾਂ ਨੇ ਪੰਜ ਪ੍ਯਾਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਕਲਗੀਧਰ ਤੋਂ ਅਮ੍ਰਿਤ ਛਕਿਆ- ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸਰ ਸਿੰਘ, ਫਤੇ ਸਿੰਘ.
ਪੰਜ ਤਿਆਗਣ ਯੋਗ੍ਯ ਸਮਾਜ. ਮੀਣੇ, ਮਸੰਦ, ਧੀਰਮੱਲੀਏ, ਰਾਮਰਈਏ, ਸਿਰਗੁੰਮ.¹ ਜਦ ਇਹ ਖੰਡੇ ਦਾ ਅਮ੍ਰਿਤ ਛਕਣ, ਤਦ ਖ਼ਾਲਸੇ ਦੇ ਪ੍ਯਾਰੇ ਗੁਰਭਾਈ ਹਨ.
ਦੇਖੋ, ਪੰਜ ਪ੍ਯਾਰੇ.
ਦੇਖੋ, ਪਾਂਚਯਾਰੀ.
ਸੰਗ੍ਯਾ- ਦੇਹ ਦੀਆਂ ਹੱਡੀਆਂ ਦਾ ਢਾਂਚਾ। ੨. ਪਿੰਜਰਾ. "ਸਾਗੜਦੀ ਸੰਜ ਪੰਜਰੇ." (ਰਾਮਾਵ) ਕਵਚਾਂ ਦੇ ਸ਼ਰੀਰ ਪੁਰ ਪਿੰਜਰੇ ਬਣ ਰਹੇ ਹਨ.
ਦੇਖੋ, ਪੋਚਰਤਨ। ੨. ਖਾ. ਗਾਜਰ, ਮੂਲੀ, ਸ਼ਲਜਮ, ਬੈਂਗਣ ਅਤੇ ਕੱਦੂ ਪੰਜ ਮਿਲਾਕੇ ਰਿੱਧਾ ਸਲੂਣਾ.
nan