Meanings of Punjabi words starting from ਸ

ਉੱਤਮ ਅਸਥਾਨ ਵਿੱਚ. "ਬੈਸਿ ਸੁਥਾਨਿ ਕਹਾਂ ਗੁਣ ਤੇਰੇ." (ਮਲਾ ਮਃ ੧)


ਦੇਖੋ, ਸੁਥਾਨ.


ਵਿ- ਚੰਗੀ ਤਰਾਂ ਸ੍‌ਥਿਰ. ਪੂਰਣ ਅਚਲ.


ਸੰ. ਸੁਦਕ੍ਸ਼ਿਣ. ਵਿ- ਬਹੁਤ ਚਤੁਰ. ਵਡਾ ਦਾਨਾ। ੨. ਸੰਗ੍ਯਾ- ਕਾਸ਼ੀ ਦੇ ਪੌਂਡ੍ਰਕ ਰਾਜੇ ਦਾ ਪੁਤ੍ਰ, ਜਿਸ ਦਾ ਕ੍ਰਿਸਨ ਜੀ ਨਾਲ ਜੰਗ ਹੋਇਆ. "ਕਾਸੀ ਕੇ ਭੂਪ ਕੋ ਪੂਤ ਸੁਦੱਛਨ ਤਾਂ ਮਨ ਮੇ ਅਤਿ ਕ੍ਰੋਧ ਬਢਾਯੋ." (ਕ੍ਰਿਸਨਾਵ)¹ਦੇਖੋ, ਭਾਗਵਤ ਸਕੰਧ ੧੦, ਅਃ ੬੬.


ਦੇਖੋ, ਸੁਧ ਬੁਧ ੩. ਅਤੇ ੪.


ਸੰ. ਸੁਦਰ੍‍ਸ਼ਨ. ਵਿ- ਸੁੰਦਰ ਹੈ ਜਿਸ ਦਾ ਦਰਸ਼ਨ. ਦਿਦਾਰੀ। ੨. ਸੰਗ੍ਯਾ- ਵਿਸਨੁ ਦਾ ਚਕ੍ਰ. ਵਿਸਨੁ ਪੁਰਾਣ ਵਿੱਚ ਲਿਖਿਆ ਹੈ¹ ਕਿ ਵਿਸ਼੍ਵਕਰਮਾ ਨੇ ਸੂਰਜ ਨੂੰ ਖਰਾਦਕੇ ਉਸ ਦੇ ਛਿੱਲੜ ਤੋਂ, ਇਹ ਚਕ੍ਰ ਬਣਾਇਆ ਹੈ. ਲਿੰਗਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਪੂਜਾ ਕਰਕੇ ਵਿਸਨੁ ਨੇ ਇਹ ਚਕ੍ਰ ਪ੍ਰਾਪਤ ਕੀਤਾ। ੩. ਇੱਕ ਬ੍ਰਾਹਮਣ ਜੋ ਅਤ੍ਰਿ ਰਿਖਿ ਦੇ ਪੁਤ੍ਰ ਦੇ ਸ੍ਰਾਪ ਨਾਲ ਸੱਪ ਹੋ ਗਿਆ ਸੀ. ਇਸ ਨੂੰ ਸਰਪਯੋਨਿ ਤੋਂ ਕ੍ਰਿਸਨ ਜੀ ਨੇ ਛੁਡਾਇਆ. "ਬ੍ਰਾਹਮਨ ਹੋਯ ਗਯੋ ਸੁ ਵਹੈ ਫੁਨ ਨਾਮ ਸੁਦਰਸਨ ਹੈ ਪੁਨ ਜਾਕੋ." (ਕ੍ਰਿਸਨਾਵ) ੪. ਸ਼ਿਵ। ੫. ਮੱਛ। ੬. ਸੁਮੇਰੁ ਪਰਬਤ.