Meanings of Punjabi words starting from ਪ

ਸਮੁੰਦਰੀ, ਸੌਂਚਰ, ਬਿੜ, ਸੇਂਧਾ ਅਤੇ ਸਾਂਭਰ.


ਪੁਰਾਣੇ ਸਭ੍ਯ ਪੁਰਖਾਂ ਦੇ ਪੰਜ ਕਪੜੇ- ਦਸਤਾਰ, ਤਣੀਦਾਰ ਕੁੜਤੀ (ਅੰਗਾ), ਕੱਛ, ਕਮਰਕਸਾ ਅਤੇ ਹੱਥ ਮੂੰਹ ਸਾਫ ਕਰਨ ਦਾ ਸਾਫਾ। ੨. ਦੋ ਕੱਛਾਂ, ਦਸਤਾਰ, ਚਾਦਰਾ ਅਤੇ ਕੱਛ ਬਦਲਣ ਦਾ ਸਾਫਾ, ਇਹ ਪੰਜ ਵਸਤ੍ਰ ਭੀ ਪੁਰਾਣੇ ਸਿੰਘ ਗਿਣਿਆ ਕਰਦੇ ਸਨ.


ਨਮਾਜ਼ ਦੇ ਪੰਜ ਵੇਲੇ. ਦੇਖੋ, ਨਮਾਜ਼. "ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ." (ਸ. ਫਰੀਦ)


ਦੇਖੋ, ਪੰਚ ਸ਼ਬਦ.


ਵਿ- ਪੰਚਮ. ਪਾਂਚਵਾਂ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗ੍ਯਾ- ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ.


ਫ਼ਾ. [پنجا] ਸੰ. ਪੰਚਕ. ਸੰਗ੍ਯਾ- ਪੰਜ ਦਾ ਸਮੁਦਾਯ। ੨. ਜੁੱਤੀ ਦਾ ਅਗਲਾ ਭਾਗ, ਜਿਸ ਵਿੱਚ ਪੈਰ ਦਾ ਅੰਗੂਠਾ ਅਤੇ ਉਂਗਲਾਂ ਹੁੰਦੀਆਂ ਹਨ। ੩. ਹੱਥ ਦੀ ਹਥੇਲੀ, ਪੰਜ ਉਂਗਲਾਂ ਸਮੇਤ। ੪. ਦਸਤਾਨਾ. "ਪਹਿਰੇ ਪੰਜੰ." (ਰਾਮਾਵ) ੫. ਹੱਥ ਦੀਆਂ ਪੰਜ ਉਂਗਲਾਂ ਦਾ ਮੁਹਰ ਵਾਂਗ ਕਾਗਜ ਪੁਰ ਲਾਇਆ ਛਾਪਾ. ਇਸ ਦਾ ਰਿਵਾਜ ਹਜਰਤ ਮੁਹ਼ੰਮਦ ਤੋਂ ਜਾਰੀ ਹੋਇਆ. ਅਨਪੜ ਹੋਣ ਕਾਰਣ ਉਹ ਲਿਖਤ ਹੇਠ ਪੰਜਾ ਲਾਇਆ ਕਰਦੇ ਸਨ. ਦਿੱਲੀ ਦੇ ਬਾਦਸ਼ਾਹ ਜਹਾਂਗੀਰ ਆਦਿ ਵਿਦ੍ਵਾਨ ਹੋਣ ਪੁਰ ਭੀ ਕਾਗਜਾਂ ਪੁਰ ਪੰਜਾ ਲਾਇਆ ਕਰਦੇ ਸਨ. ਕਈ ਸਨਦਾਂ ਪੁਰ ਮਨਜੂਰ ਸ਼ਬਦ ਲਿਖਕੇ ਹੇਠ ਦਸ੍ਤਖਤ ਦੀ ਥਾਂ ਪੰਜਾ ਲਾ ਦਿੰਦੇ ਸਨ. ਕਰਨਲ ਟਾਡ ਨੇ ਰਾਜਸ੍‍ਥਾਨ ਵਿੰਚ ਇਸ ਦਾ ਜਿਕਰ ਕੀਤਾ ਹੈ। ੬. ਪੰਜੇ ਦੇ ਆਕਾਰ ਦਾ ਇੱਕ ਲੋਹੇ ਦਾ ਸ਼ਸਤ੍ਰ, ਜਿਸ ਨੂੰ ਨਿਹੰਗ ਸਿੰਘ ਦੁਮਾਲੇ ਤੇ ਪਹਿਰਦੇ ਹਨ। ੭. ਦੇਖੋ, ਪੰਜਾ ਸਾਹਿਬ.


ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹਸਨ ਅਬਦਾਲ ਗ੍ਰਾਮ ਪਾਸ ਇੱਕ ਸਿਲਾ ਪੁਰ ਲੱਗਿਆ ਹੋਇਆ ਹੱਥ ਦਾ ਚਿੰਨ੍ਹ, ਜਿੱਥੇ ਹੁਣ ਪ੍ਰਸਿੱਧ ਗੁਰਦ੍ਵਾਰਾ ਹੈ. ਪੰਜਾਸਾਹਿਬ ਦੇ ਪਾਸ ਜਲ ਦਾ ਚਸ਼ਮਾ ਹੈ, ਜਿਸ ਦਾ ਬਹੁਤ ਨਿਰਮਲ ਜਲ ਛੋਟੇ ਤਾਲ ਵਿੱਚ ਜਮਾ ਹੋਕੇ ਵਹਿਂਦਾ ਰਹਿਂਦਾ ਹੈ. ਸੰਗਤਿ ਨੇ ਖੋਜ ਕਰਕੇ ਨਿਸ਼ਚਾ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ੧. ਸਾਵਣ ਨੂੰ ਪਧਾਰੇ ਹਨ ਅਤੇ ਇਸੇ ਦਿਨ ਪੰਜਾ ਲੱਗਾ ਹੈ.#ਰੇਲਵੇ ਸਟੇਸ਼ਨ ਹਸਨਅਬਦਾਲ ਤੋਂ ਇਹ ਗੁਰਅਸਥਾਨ ਅੱਧ ਮੀਲ ਦੱਖਣ ਪੱਛਮ ਹੈ. ਗੁਰਦ੍ਵਾਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਰਪੀ ਪੰਜ ਸੌ ਰੁਪਯਾ ਸਾਲਾਨਾ ਜਾਗੀਰ ਹੈ. ਕੁਝ ਜ਼ਮੀਨ ਗੁਰਦ੍ਵਾਰੇ ਨਾਲ ਹੈ, ਪਨਚੱਕੀਆਂ ਦੀ ਭੀ ਆਮਦਨ ਹੈ. ਸਨ ੧੯੨੦ ਦੇ ਅੰਤ ਇਸ ਪਵਿਤ੍ਰ ਗੁਰਧਾਮ ਦੇ ਪ੍ਰਬੰਧ ਦਾ ਸੁਧਾਰ ਹੋਇਆ, ਹੁਣ ਗੁਰਸਿੱਖਾਂ ਦੀ ਕਮੇਟੀ ਗੁਰਦ੍ਵਾਰੇ ਦਾ ਉੱਤਮ ਪ੍ਰਬੰਧ ਕਰ ਰਹੀ ਹੈ, ਜਾਤ੍ਰੀਆਂ ਦੇ ਆਰਾਮ ਅਤੇ ਲੰਗਰ ਦਾ ਚੰਗਾ ਇੰਤਜਾਮ ਹੈ. ਬਹੁਤ ਇਮਾਰਤ ਬਣ ਗਈ ਹੈ ਅਤੇ ਦਿਨੋ ਦਿਨ ਹੋਰ ਬਣਦੀ ਜਾਂਦੀ ਹੈ. ਪੇਸ਼ਾਵਰ ਦੀ ਸੰਗਤ ਨੇ ਇੱਕ ਸੁੰਦਰ ਸਰਾਇ ਬਣਵਾ ਦਿੱਤੀ ਹੈ.#ਮਹਾਰਾਜਾ ਨਾਭਾ ਨੇ ਪ੍ਰਸਿੱਧ ਕਵਿ ਗ੍ਵਾਲ ਨੇ ਪੰਜਾਸਾਹਿਬ ਬਾਬਤ ਲਿਖਿਆ ਹੈ.#"ਪਰ੍‍ਵਤ ਪੈ ਪਾਨੀ ਕੀ ਜਲੂਸ ਕੋ ਜਗੈਯਾ ਪੀਰ#ਵਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ,#ਸਿੱਖਨ ਕੇ ਪਾਲਬੇ ਕੋ ਵਿਸ੍ਨੁ ਪਾਣਿ ਪਦਮ ਜੈਸੋ#ਦਾਰਿਦ ਦੁਖਨ ਕੋ ਤ੍ਰਿਸੂਲਿ ਸਮ ਗੰਜਾ ਹੈ,#ਗ੍ਵਾਲ ਕਵਿ ਅਰਜ ਕਰੈਯਨ ਕੀ ਪੂਰੇ ਗਜ਼#ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ,#ਗਿਰਿ ਕੋ ਗਿਰਤ ਥਾਂਭਲਿਯੋ ਸੋ ਪ੍ਰਤੱਖ ਅਜੌਂ#ਦੇਖੋ! ਸ੍ਵਛ ਐਸੋ ਗੁਰੁ ਨਾਨਕ ਕੋ ਪੰਜਾ ਹੈ.#੨. ਹੁਣ ਹਸਨਅਬਦਾਲ ਦਾ ਨਾਮ ਭੀ ਪੰਜਾਸਾਹਿਬ ਪ੍ਰਸਿੱਧ ਹੋ ਗਿਆ ਹੈ, ਭਾਵੇਂ ਬਹੁਤ ਲੋਕ ਹਸਨਅਬਦਾਲ ਭੀ ਆਖਦੇ ਹਨ. ਹਸਨਅਬਦਾਲ ਰਾਵਲਪਿੰਡੀ ਤੋਂ ੨੯ ਮੀਲ ਹੈ. ਦੇਖੋ, ਹਸਨਅਬਦਾਲ.