Meanings of Punjabi words starting from ਬ

ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ.


ਦੇਖੋ, ਬੰਦਾ. "ਬੰਦਉ ਹੋਇ ਬੰਦਗੀ ਗਹੈ." (ਗਉ ਬਾਵਨ ਕਬੀਰ) ੨. ਵੰਦਨਾ ਕਰੋ.


ਦੇਖੋ, ਇਜਾਰਬੰਦ.


ਬੰਦਾ ਬਹਾਦੁਰ ਦੀ ਸੰਪ੍ਰਦਾਯ ਦੇ ਸਿੱਖ. ਇਹ ਆਪਣਾ ਧਰਮਪੁਸ੍ਤਕ ਸ਼੍ਰੀ ਗੁਰੂ ਗ੍ਰੰਥਸਾਹਿਬ ਮੰਨਦੇ ਹਨ. ਗੁਰਬਾਣੀ ਦਾ ਪਾਠ ਨਿੱਤ ਨੇਮ ਨਾਲ ਕਰਦੇ ਅਰ ਬਹੁਤ ਖੰਡੇ ਦਾ ਅਮ੍ਰਿਤ ਛਕਕੇ ਖਾਲਸਾਰਹਿਤ ਰਖਦੇ ਹਨ. ਦੇਖੋ, ਤੱਤਖਾਲਸਾ.


ਸੰ. ਬੰਦੀਸ਼ਾਲਾ. ਸੰਗ੍ਯਾ- ਜੇਲ. ਕਾਰਾ


ਗਾਰ. ਕੈਦੀਆਂ ਦੇ ਰਹਿਣ ਦਾ ਘਰ. "ਬੰਦਸਾਲ ਕੋ ਭੂਪ ਤਬ ਨਿਜ ਸੁਤ ਦਯੋ ਪਠਾਇ." (ਚਰਿਤ੍ਰ ੩)


ਫ਼ਾ. [بندِش] ਬੰਦਿਸ਼ ਸੰਗ੍ਯਾ- ਵ੍ਯੋਂਤ ਤਦਬੀਰ। ੨. ਬੰਨ੍ਹਣ ਦੀ ਕ੍ਰਿਯਾ। ੩. ਬਨਾਵਟ. ਰਚਨਾ. "ਤੈਡੀ ਬੰਦਸਿ ਮੈ ਕੋਇ ਨ ਡਿਠਾ." (ਮਃ ੫. ਵਾਰ ਰਾਮ ੨) ਤੇਰੇ ਜੇਹੀ ਸ਼ਕਲ ਦਾ ਮੈ ਕੋਈ ਨਹੀਂ ਡਿੱਠਾ.


ਦੇਖੋ, ਬੰਦਾ ੩.


ਫ਼ਾ. ਅਸੀਂ ਬੰਦੇ (ਦਾਸ) ਹਾਂ.