Meanings of Punjabi words starting from ਬ

ਵਿ- ਵੰਦਨਾ (ਪ੍ਰਣਾਮ ਅਥਵਾ ਸੂਤਿ) ਕਰਨ ਵਾਲਾ. ਦੇਖੋ, ਬੰਦ ੯. ਅਤੇ ੧੦। ੨. ਫ਼ਾ. [بندک] ਸੰਗ੍ਯਾ- ਸਾਫ ਕੀਤੀ ਹੋਈ ਰੂੰਈਂ (ਤੂਲ).


ਸੰਗ੍ਯਾ- ਬੰਧਨ ਤੋਂ ਛੁਟਕਾਰਾ. ਮੁਕ੍ਤਿ. ਰਿਹਾਈ. ਦੇਖੋ, ਬੰਦ ਅਤੇ ਖਲਾਸ. "ਬਦਿਖਲਾਸੀ ਭਾਣੈ ਹੋਇ." (ਜਪੁ) "ਕਾਟੀ ਬੇਰੀ ਪਗਹ ਤੇ, ਗੁਰਿ ਕੀਨੀ ਬੰਦਿਖਲਾਸੁ." (ਮਾਰੂ ਮਃ ੫)


ਫ਼ਾ. [بندگی] ਸੰਗ੍ਯਾ- ਪ੍ਰਣਾਮ. ਸਲਾਮ "ਆਖੀ ਸੇਖਾ ਬੰਦਗੀ." (ਸ. ਫਰੀਦ) ੨. ਸੇਵਾ। ੩. ਭਗਤੀ. "ਸੇਖਫਰੀਦੈ ਖੈਰ ਦੀਜੈ ਬੰਦਗੀ." (ਆਸਾ)


ਕ੍ਰਿ- ਮੇਦੇ ਅਤੇ ਆਂਤ ਵਿੱਚ ਜੋ ਰੋਕ ਰੱਖਣ ਦੀ ਸ਼ਕਤਿ ਹੈ. ਉਸ ਦਾ ਹਟ ਜਾਣਾ. ਭਾਵ- ਕ਼ਯ ਅਤੇ ਦਸਤ ਜਾਰੀ ਹੋਣੇ। ੩. ਸਰੀਰ ਦੇ ਪੱਠਿਆਂ ਦਾ ਢਿੱਲਾ ਪੈਣਾ.