Meanings of Punjabi words starting from ਸ

ਸੰ. ਸੌਦਾਮਨੀ. ਸੰਗ੍ਯਾ- ਬਿਜਲੀ, ਜੋ ਸੁਦਾਮਾ ਪਹਾੜ ਤੋਂ ਉਪਜੀ ਮੰਨੀ ਹੈ. "ਸੁਦਾਮਨਿ ਜ੍ਯੋਂ ਦੁਰਗਾ ਦਮਕੈ." (ਚੰਡੀ ੧) ੨. ਸੁਦਾਮਨ (ਇੰਦ੍ਰ ਅਥਵਾ ਬੱਦਲ) ਨਾਲ ਹੈ ਜਿਸ ਦਾ ਸੰਬੰਧ.


ਸੰ. सुदामन ਇੱਕ ਕੰਗਾਲ ਬ੍ਰਾਹਮਣ, ਜੋ ਕ੍ਰਿਸਨ ਜੀ ਹਮਜਮਾਤੀ ਅਤੇ ਮਿਤ੍ਰ ਸੀ. ਇਹ ਇਸਤ੍ਰੀ ਦਾ ਪ੍ਰੇਰਿਆ ਹੋਇਆ ਕ੍ਰਿਸਨ ਜੀ ਪਾਸ ਦ੍ਵਾਰਿਕਾ ਪਹੁਚਿਆ. "ਦਾਲਦਭੰਜ ਸੁਦਾਮੇ ਮਿਲਿਓ." (ਮਾਰੂ ਮਃ ੫) "ਬਿਪ ਸੁਦਾਮਾ ਦਾਲਦੀ." (ਭਾਗੁ) ਇਸ ਦਾ ਨਾਉਂ ਭਾਗਵਤ ਵਿੱਚ "ਸ਼੍ਰੀ ਦਾਮ" ਭੀ ਲਿਖਿਆ ਹੈ. ਦੇਖੋ, ਸਕੰਧ ੧੦, ਅਃ ੮੦, ੮੧.¹ ੨. ਬੁੰਦੇਲਖੰਡ ਦਾ ਨਿਵਾਸੀ ਇੱਕ ਕਵੀ, ਜੋ ਕੁਝ ਸਮਾਂ ਸ਼੍ਰੀ ਗੁਰੂ ਗੋਬਿਦ ਸਿੰਘ ਸ੍ਵਾਮੀ ਦੇ ਦਰਬਾਰ ਵਿੱਚ ਹਾਜਿਰ ਰਿਹਾ, ਸੁਦਾਮੇ ਦੀ ਰਚਨਾ ਇਹ ਹੈ-#ਏਕੈ ਸੰਗਿ ਪਢੇ ਹੈਂ ਅਵੰਤਿਕਾ ਸੰਦੀਪਿਨੀ ਕੇ,#ਸੋਈ ਸੁਧ ਆਈ ਤੋ ਬੁਲਾਇ ਬੂਝੀ ਬਾਮਾ ਮੈ,#ਪੁੰਗੀਫਲ ਹੋਤ ਤੌ ਅਸੀ ਦੇਤੋ ਨਾਥ ਜੀ ਕੋ,#ਤੰਦੁਲ ਲੇ ਦੀਨੇ ਬਾਂਧ ਲੀਨੇ ਫਟੇ ਜਾਮਾ ਮੈ,#ਦੀਨਦ੍ਯਾਲੁ ਸੁਨਕੈ ਦਯਾਲੁ ਦਰਬਾਰ ਮਿਲੇ,#ਏਤੋ ਕੁਛ ਦੀਨੋ ਪਾਈ ਅਗਨਿਤ ਸਾਮਾ ਮੈ,#ਪ੍ਰੀਤਿ ਕਰ ਜਾਨੈ ਗੁਰੁ ਗੋਬਿੰਦ ਕੈ ਮਾਨੇ ਤਾਂਤੇ,#ਵਹੀ ਤੂੰ ਗੋਬਿੰਦ ਵਹੀ ਬਾਮ੍ਹਨ ਸੁਦਾਮਾ ਮੈ. ੩. ਬੱਦਲ. ਮੇਘ। ੪. ਸਮੁੰਦਰ। ੫. ਐਰਾਵਤ ਹਾਥੀ। ੬. ਇੰਦ੍ਰ। ੭. ਇੱਕ ਬਿਲੌਰ ਦਾ ਪਹਾੜ, ਜਿਸ ਤੋਂ ਪੁਰਾਣਾਂ ਨੇ ਬਿਜਲੀ ਦਾ ਪੈਦਾ ਹੋਣਾ ਮੰਨਿਆ ਹੈ. ੮. ਵਿ- ਉਦਾਰ.


ਦੇਖੋ, ਸੁਦਾਮਾ ੧. ਦਾ ਫੁਟਨੋਟ.


ਸੰ. शुदि ਸ਼ੁਕਲ ਦਿਨ ਦਾ ਸੰਖੇਪ. ਚੰਦ ਦੇ ਮਹੀਨੇ ਦਾ ਚਾਨਣਾ ਪੱਖ. ਸ਼ੁਕਲ ਪੱਖ.


ਵਿ- ਚੰਗਾ ਦਿਨ.


ਦੇਖੋ, ਸੁਦਿ.


ਵਿ- ਉੱਤਮ ਦੇਸ਼। ੨. ਸੁਦੈਸ਼. ਉੱਤਮ ਦੇਸ਼ ਸੰਬੰਧੀ. "ਸੁਦੇਸ ਕਾਵ੍ਯ ਭਾਖ ਹੈਂ." (ਬ੍ਰਹਮਾਵ) ੩. ਸ਼੍ਵਦੇਸ਼. ਆਪਣਾ ਇਲਾਕਾ. "ਹਨ੍ਯੋ ਸ੍ਰਵਣ ਤਵ ਸੁਤ ਸੁਦੇਸ." (ਰਾਮਾਵ)


ਕ੍ਰਿ. ਵਿ- ਸੁਦੇਹਾਂ. ਸ਼ਵੇਰੇ। ੨. ਵਿ- ਸ੍ਵਦੇਸ਼ੀ. ਆਪਣੇ ਦੇਸ਼ ਦਾ.


ਸੰਗ੍ਯਾ- ਉੱਤਮ ਦੇਹ. ਮਨੁੱਖ ਦੇਹ। ੨. ਅਰੋਗ ਦੇਹ.


ਦੇਖੋ, ਸੁਦੇਹ। ੨. सुदेहिन ਵਿ- ਸੁੰਦਰ ਦੇਹ ਵਾਲਾ.


ਦੇਖੋ, ਸ਼ੂਦ੍ਰ. "ਛਿਤਿ ਭਈ ਸੁਦ੍ਰ." (ਕਲਕੀ)