Meanings of Punjabi words starting from ਬ

ਕ੍ਰਿ- ਸ਼ਰੀਰ ਦੇ ਜੋੜ ਢਿੱਲੇ ਪੈ ਜਾਣੇ. ਸ਼ੋਕ ਜਾਂ ਭੈ ਨਾਲ ਸ਼ਰੀਰ ਦਾ ਸ਼ਿਥਿਲ ਹੋਣਾ. "ਭਜੇ ਤ੍ਰਾਸ ਕੈਕੈ ਭਏ ਬੰਦ ਢੀਲੇ." (ਕਲਕੀ)


ਸੰ. ਵੰਦਨ. ਸੰਗ੍ਯਾ- ਸ੍ਤਤਿ. ਤਾਰੀਫ਼। ੨. ਵੰਦਨਾ. ਪ੍ਰਣਾਮ. ਨਮਸਕਾਰ. "ਡੰਡਉਤਿ ਬੰਦਨ ਅਨਿਕਬਾਰ." (ਬਾਵਨ)


ਸੰ. ਵੰਦਨਮਾਲਾ. ਸੰਗ੍ਯਾ- ਮੰਗਲ ਸਮੇਂ ਫੁੱਲ ਪੱਤੇ ਆਦਿ ਦੀ ਮਾਲਾ, ਜੋ ਦਰਵਾਜੇ ਪੁਰ ਲਟਕਾਈ ਜਾਂਦੀ ਹੈ. ਤੋਰਣ.


ਦੇਖੋ, ਬੰਦਨ ੨ਯ "ਬੰਦਨਾ ਹਰਿ ਬੰਦਨਾ." (ਧਨਾ ਮਃ ੫)


ਸੰ. ਵਾਨਰ. ਸੰਗ੍ਯਾ- ਕਪਿ. ਬਾਂਦਰ। ੨. ਜੱਟਾਂ ਦਾ ਇੱਕ ਗੋਤ. "ਬੰਦਰ ਗੋਤ ਨਰਨ ਕੋ ਕਹੈਂ." (ਗੁਪ੍ਰਸੂ) ਇਸ ਨੂੰ ਬਾਂਦਰ ਭੀ ਆਖਦੇ ਹਨ. ਦੇਖੋ, ਬਾਂਦਰ। ੩. ਫ਼ਾ. [بندر] ਸਮੁੰਦਰ ਦਾ ਕਿਨਾਰਾ. ਜਿੱਥੇ ਜਹਾਜ ਠਹਿਰਦੇ ਹਨ. Port. Harbour ੪. ਸਮੁੰਦਰ ਦੇ ਕਿਨਾਰੇ ਦੀ ਬਸਤੀ, ਜਿੱਥੇ ਵਪਾਰ ਦੀ ਮੰਡੀ ਹੋਵੇ. Emporium.


ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ.