Meanings of Punjabi words starting from ਇ

ਸੰਗ੍ਯਾ- ਇੰਦ੍ਰ ਦਾ ਅਰਿ (ਵੈਰੀ). ਇੰਦ੍ਰਜੀਤ. ਮੇਘਨਾਦ. "ਇੰਦ੍ਰਾਰਿ ਵੀਰ ਕੁਪ੍ਯੋ ਕਰਾਲ." (ਰਾਮਾਵ) ੨. ਦੈਤ੍ਯ. ਅਸੁਰ. ਰਾਖਸ.


ਸੰਗ੍ਯਾ- ਇੰਦ੍ਰਪੁਰੀ. ਅਮਰਾਵਤੀ.


ਸੰ. इन्दि्रय. ਸੰਗ੍ਯਾ- ਸ਼ਬਦ ਸਪਰਸ਼ ਆਦਿਕ ਵਿਸਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ। ੨. ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਸਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ. ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. "ਇੰਦ੍ਰੀ ਏਕਾਦਸ਼ ਪਰਕਾਰਾ." (ਨਾਪ੍ਰ) "ਦਸ ਇੰਦ੍ਰੀ ਕਰਿ ਰਾਖੈ ਵਾਸਿ." (ਗਉ ਅਃ ਮਃ ੫) ਦੇਖੋ, ਗ੍ਯਾਨ ਇੰਦ੍ਰਿਯ ਅਤੇ ਕਰਮ ਇੰਦ੍ਰਿਯ। ੨. ਲਿੰਗ. ਜਨਨੇਂਦ੍ਰਿਯ ਉਪਸ੍‍ਥ। ੪. ਤੁਚਾ. ਸਪਰਸ਼ ਦੀ ਇੰਦ੍ਰੀ. "ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ." (ਮਾਰੂ ਕਬੀਰ) ਨੇਤ੍ਰ ਨੱਕ ਕੰਨ ਜੀਭ ਅਤੇ ਤੁਚਾ ਨੇ ਕਿਹਾ ਨਾ ਮੰਨਿਆਂ.


ਸੰ. इन्दि्रयजित. ਵਿ- ਇੰਦ੍ਰੀਆਂ ਨੂੰ ਜਿੱਤਣ ਵਾਲਾ. "ਇੰਦ੍ਰੀਜਿਤ ਪੰਚ ਦੋਖ ਤੇ ਰਹਿਤ." (ਸੁਖਮਨੀ)


ਯੌ. ਐਂਦ੍ਰ ਕਸ਼੍ਯਪ, ਉਸ ਦੀ ਪ੍ਰਿਥਿਵੀ, ਉਸ ਦਾ ਇੰਦ੍ਰ (ਰਾਜਾ) ਉਸ ਦੀ ਸੈਨਾ. ਫੌਜ. "ਇੰਦ੍ਰੇਣੀ ਇੰਦ੍ਰਾਣੀ ਆਦਿ ਬਖਾਨਕੈ." (ਸਨਾਮਾ)


ਸੰ. इन्ध्. ਧਾ- ਚਮਕਨਾ. ਜਲਨਾ. ਮੱਚਣਾ. ਪ੍ਰਜ੍ਵਲਿਤ ਹੋਣਾ.


ਸੰ. इन्धन ਅਤੇ इध्म. ਸੰਗ੍ਯਾ- ਜਲਾਉਣ ਦੀ ਲੱਕੜ. ਬਾਲਣ. ਦੇਖੋ, ਈਂਧਨ। ੨. ਹਵਨ ਅਤੇ ਜੱਗ ਦੀ ਅਗਨਿ ਦਾ ਬਾਲਣ. ਸਮਿਧਾ.


ਦੇਖੋ, ਇੰਧਨ. "ਇੰਨਣ ਜਾਲ ਤਵੇ ਨੋ ਤਾਵੈ." (ਭਾਗੁ)


ਦੇਖੋ, ਏਡੂਆ.