Meanings of Punjabi words starting from ਖ

ਸੰਗ੍ਯਾ- ਖੜਾਉਂ. ਪਾਦੁਕਾ. "ਦੇਇ ਖਰਾਂਵ ਸਦਨ ਕੋ ਮੋਰਾ." (ਨਾਪ੍ਰ)


ਦੇਖੋ, ਖਰਨਾ ਅਤੇ ਖੜਨਾ। ੨. ਦੇਖੋ, ਖੜੀਆ.


ਖਰਾ ਦਾ ਇਸਤ੍ਰੀ ਲਿੰਗ. "ਰਸਨਾ ਹਰਿਜਸ ਗਾਵੈ ਖਰੀ ਸੁਹਾਵਣੀ." (ਵਾਰ ਸੋਰ ਮਃ ੪) "ਵਿਚ ਸਾਹੁਰੜੈ ਖਰੀ ਸੋਹੰਦੀ." (ਸ੍ਰੀ ਛੰਤ ਮਃ ੪) ੨. ਸੰ. ਖਰ ਦੀ ਮਦੀਨ. ਗਧੀ। ੩. ਵਿ- ਖਰ (ਗਧੇ) ਨਾਲ ਹੈ ਜਿਸ ਦਾ ਸੰਬੰਧ. "ਅਸਪੀ ਸ਼ੁਤਰੀ ਬਜਤ ਅਸੇਖਾ। ਪੀਲ ਖਰੀ ਨੌਬਤ ਨਹਿ ਲੇਖਾ." (ਸਲੋਹ) ਅਸਪ, ਸ਼ੁਤਰ, ਪੀਲ, ਖਰ ਪੁਰ ਲੱਦੀਆਂ ਨੌਬਤਾਂ ਵਜਦੀਆਂ ਹਨ.


ਦੇਖੋ, ਖੜੀਆ.