Meanings of Punjabi words starting from ਘ

ਸਿੰਧੀ. ਕ੍ਰਿ- ਲੈਣਾ. "ਕਿਆ ਕਿਆ ਘਿੰਨਾ ਤੇਰਾ ਨਾਉ ਜੀ." (ਸੂਹੀ ਮਃ ੧. ਕੁਚਜੀ) ੨. ਖ਼ਰੀਦਣਾ. ਮੁੱਲ ਲੈਣਾ. "ਸਸਤ ਵਖਰੁ ਤੂੰ ਘਿੰਨਹਿ ਨਾਹੀ." (ਆਸਾ ਮਃ ੫) "ਖੰਭ ਵਿਕਾਂਦੜੇ ਜੇ ਲਹਾ ਘਿੰਨਾ ਸਾਵੀ ਤੋਲਿ." (ਸਵਾ ਮਃ ੫) ਦੇਖੋ, ਘਿੱਨ ਧਾ.


ਇਹ ਗਿਰਿਨਾਰ ਸ਼ਬਦ ਦਾ ਹੀ ਰੂਪ ਹੈ. ਦੇਖੋ, ਗਿਰਿਨਾਰ। ੨. ਵਿ- ਘ੍ਰਿਣਾ (ਗਲਾਨਿਨ) ਕਰਨ ਵਾਲਾ.


ਸੰਗ੍ਯਾ- ਘੇਰਾ. ਚੱਕਰ. ਗੇੜਾ। ੨. ਗ੍ਰਿਹ. ਘਰ.


ਕ੍ਰਿ- ਘੇਰੇ ਵਿੱਚ ਆਉਣਾ। ੨. ਸਿਰ ਦਾ ਘੁੰਮਣਾ. ਸਿਰ ਫਿਰਣਾ. ਸੰ घृर्णन.


ਸੰਗ੍ਯਾ- ਚਰਖ਼ੀ। ੨. ਸੂਤ ਕੱਤਣ ਦਾ ਲਾਟੂ। ੩. ਘੁਮੇਰੀ. ਸਿਰ ਦਾ ਚੱਕਰ.


ਸੰ. घृत ਘ੍ਰਿਤ. ਸੰਗ੍ਯਾ- ਘੀ. "ਪੰਜਵਾਂ ਪਇਆ ਘਿਰਤੁ." (ਵਾਰ ਆਸਾ)