Meanings of Punjabi words starting from ਛ

ਸੰਗ੍ਯਾ- ਛਿਲਕਾ. ਬਲਕਲ. ਬਿਰਛ ਆਦਿ ਦੀ ਛਿੱਲ। ੨. ਫਫੋਲਾ. ਆਬਲਾ।੩ ਖੱਲ. ਤੁਚਾ. "ਮ੍ਰਿਗਛਾਲਾ ਪਰ ਬੈਠੇ ਕਬੀਰ." (ਭੈਰ ਕਬੀਰ)


ਸੰਗ੍ਯਾ- ਕਤਰੀ ਹੋਈ ਸੁਪਾਰੀ. ਕੱਟਿਆ ਹੋਇਆ ਪੂੰਗੀਫਲ.


ਸੰਗ੍ਯਾ- ਛੱਪਰਾਂ ਦੀ ਕ਼ਤ਼ਾਰ. ਛੰਨਾਂ ਦੀ ਸ਼੍ਰੇਣੀ। ੨. ਫ਼ੌਜ ਦੇ ਰਹਿਣ ਦੀ ਥਾਂ. ਪੁਰਾਣੇ ਸਮੇਂ ਫ਼ੌਜ ਲਈ ਛੱਪਰ ਛਾਏ ਜਾਂਦੇ ਸਨ, ਇਸਕਾਰਣ ਇਹ ਸੰਗ੍ਯਾ ਹੋਈ। ੩. ਛਾਉਣ ਦਾ ਭਾਵ. ਵ੍ਯਾਪਕਤਾ. "ਘਟਿ ਘਟਿ ਲਾਲਨ ਛਾਵਨੀ ਨੀਕੀ." (ਮਲਾ ਮਃ ੫. ਪੜਤਾਲ)


ਸੰਗ੍ਯਾ- ਨਿਛਾਵਰ. ਵਾਰਨਾ. ਸਿਰਕੁਰਬਾਨੀ. "ਕੀਨੇ ਹਜਾਰ ਛਾਵਰ." (ਰਾਮਾਵ)


ਫ਼ਾ. [سایوان] ਸਾਯਵਾਨ. ਸੰਗ੍ਯਾ- ਚੰਦੋਆ. "ਸਹਜ ਛਾਵਾਣ." (ਸੈਵੇਯੇ ਮਃ ੪. ਕੇ) ਗ੍ਯਾਨ ਦਾ ਸਾਯਵਾਨ ਹੈ. "ਮਿਹਰ ਛਾਵਾਣਿਆ." (ਵਾਰ ਮਲਾ ਮਃ ੫) ੨. ਛਾਇਆ- ਵਣ. ਮਾਲ ਬਿਰਛ ਦੀ ਛਾਇਆ. "ਸਤਹੁ ਖੇਤ ਜਮਾਇਆ ਸਤਹੁ ਛਾਵਣ." (ਵਾਰ ਰਾਮ ੩) ਦੇਖੋ, ਕਿਆਰਾ ਸਾਹਿਬ ਅਤੇ ਮਾਲ ਸਾਹਿਬ.


ਡਿੰਗ. ਸੰਗ੍ਯਾ- ਪੁਤ੍ਰ. ਬੇਟਾ. ਦੇਖੋ, ਸਾਵਕ.


ਸੰਗ੍ਯਾ- ਛਾਇਆ. ਸਾਯਹ. "ਪਹਿਲੋਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਉ." (ਵਾਰ ਮਲਾ ਮਃ ੧) ੨. ਆਸਰਾ. ਰਕ੍ਸ਼ਾ. ਸਰਪਰਸ੍ਤੀ. "ਸਗਲਿਆ ਤੇਰੀ ਛਾਉ." (ਕੇਦਾ ਮਃ ੫) "ਸਭਨਾ ਜੀਆ ਇਕਾ ਛਾਉ." (ਵਾਰ ਸ੍ਰੀ ਮਃ ੧) ੩. ਪ੍ਰਤਿਬਿੰਬ. ਅ਼ਕਸ.