Meanings of Punjabi words starting from ਬ

ਸੰਗ੍ਯਾ- ਵ੍ਯਾਖ੍ਯਾਨ. ਕਥਨ. "ਸੰਤ- ਸਭਾ ਮਿਲਿ ਕਰਹੁ ਬਖਿਆਣ." (ਰਾਮ ਮਃ ੫) "ਬੇਦ ਬਖਿਆਨੁ ਕਰਤ ਸਾਧੂਜਨ." (ਟੋਡੀ ਮਃ ੫)


ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. "ਕਬਹੂ ਹੋਇ ਪੰਡਿਤ ਕਰੇ ਬਖ੍ਯਾਨੁ." (ਸੁਖਮਨੀ)


ਦੇਖੋ, ਬੱਖੀ.


ਸੰ. वक्षस्. ਸੰਗ੍ਯਾ- ਛਾਤੀ. ਉਦਰ. ਕੁੱਖ। ੨. ਦੇਖੋ, ਵਖ.


ਦੇਖੋ, ਬਖਾ.


ਅ਼. [بخیل] ਬਖ਼ੀਲ. ਵਿ- ਕ੍ਰਿਪਣ, ਕੰਜੂਸ। ੨. ਲਾਲਚੀ. "ਬਦਬਖਤ ਹਮਚੁ ਬਖੀਲ ਗਾਫਲ." (ਤਿਲੰ ਮਃ ੧) ੩. ਕਮੀਨਾ। ੪. ਚੁਗਲ.


ਫ਼ਾ. [بخیلی] ਬਖ਼ੀਲੀ. ਸੰਗ੍ਯਾ- ਲੋਭ. ਤਮਾ. ਹਿਰਸ। ੨. ਕ੍ਰਿਪਣਤਾ. ਕੰਜੂਸੀ। ੩. ਹਸਦ. ਈਰਖਾ. "ਤਿਨ ਕੀ ਬਖੀਲੀ ਕੋਈ ਕਿਆ ਕਰੇ?" (ਸੂਹੀ ਮਃ ੪) ੪. ਦੁਸ਼ਮਨੀ। ੫. ਚੁਗਲੀ.


ਫ਼ਾ. [بخور] ਖ਼ੁਰਦਨ ਦਾ ਅਮਰ. ਖਾ. ਭਕ੍ਸ਼੍‍ਣ ਕਰ.


ਫ਼ਾ. [بخوردی] ਤੂੰ ਖਾਵੇਂ. ਤੂੰ ਖਾਧਾ.


ਦੇਖੋ, ਵਕੂਹਾ.