Meanings of Punjabi words starting from ਭ

ਵਿ- ਭ੍ਰਮਣ ਵਾਲਾ. "ਮਹਲ ਨ ਪਾਵੈ ਮਨਮੁਖ ਭਰਮਈਆ." (ਬਿਲਾ ਅਃ ਮਃ ੪) ੨. ਭ੍ਰਮਾਉਣ (ਘੁੰਮਾਉਣ) ਵਾਲਾ.


ਭ੍ਰਮਣ ਕਰੇਗਾ. ਭ੍ਰਮਣ ਕਰਨਗੇ. "ਭਰਮਸਹਿ." (ਮਃ ੪. ਵਾਰ ਮਾਰੂ ੧)


ਭ੍ਰਮਣ ਕਰਦਾ ਹੈ. "ਮਨ ਭੂਲਉ ਭਰਮਸਿ." (ਬਸੰ ਅਃ ਮਃ ੧)


ਵਾਹ ਲਗਦੇ ਸ਼ਖਤਿਭਰ. ਦੇਖੋ, ਮਕਦੂਰ.


ਭ੍ਰਮਰੂਪ ਕਿਲਾ. "ਟੂਟੀ ਭੀਤਾ ਭਰਮਗੜਾ." (ਆਸਾ ਛੰਤ ਮਃ ੫)


ਚਿੱਤ ਦਾ ਭ੍ਰਮ। ੨. ਇੱਕ ਰੋਗ. ਦੇਖੋ, ਭ੍ਰਮ. "ਭਰਮਚਿੱਤ ਕੇਤੇ ਹਨਐ ਮਰੇ." (ਚਰਿਤ੍ਰ ੪੦੫) ੩. ਵਿ- ਚਿੱਤ ਵਿੱਚ ਭ੍ਰਮ ਵਾਲਾ. ਭ੍ਰਮਚਿੱਤ.


ਦੇਖੋ, ਭਰਮ ਅਤੇ ਭ੍ਰਮਣ. "ਭਰਮੇ ਜਨਮ ਅਨੇਕ ਸੰਕਟ ਮਹਾ ਜੋਨ." (ਆਸਾ ਮਃ ੫)


ਭ੍ਰਮ ਦਾ ਪੱਖ. ਦੇਖੋ, ਧੜਾ.