Meanings of Punjabi words starting from ਰ

ਕ੍ਰਿ. ਵਿ- ਰੱਜਕੇ. ਤ੍ਰਿਪਤ ਹੋਕੇ. "ਰਜਿ ਰਜਿ ਭੋਜਨੁ ਖਾਵਹੁ, ਮੇਰੇ ਭਾਈ." (ਬਿਲਾ ਮਃ ੫) ੨. ਸੰਗ੍ਯਾ- ਵਿਸਨੁਪੁਰਾਣ ਅਨੁਸਾਰ ਇੱਕ ਰਾਜਾ, ਜਿਸ ਨੇ ਇੰਦ੍ਰ ਦੀ ਸਹਾਇਤਾ ਕਰਕੇ ਦੈਤਾਂ ਨੂੰ ਭਾਰੀ ਹਾਰ ਦਿੱਤੀ ਸੀ.


ਰਾਜ੍ਯ ਵਾਲੇ, ਰਾਜੇ. "ਮਚੇ ਕੋਪ ਕੈਕੈ ਹਠੀਲੇ ਰਜ੍ਯਾਰੇ." (ਚਰਿਤ੍ਰ ੪੦੫) ੨. ਰਜਵਾੜਾ ਦਾ ਬਹੁ ਵਚਨ. ਰਜਵਾੜੇ. ਰਿਆਸਤਾਂ.


ਸੰਗ੍ਯਾ- ਰਜਕ ਦੀ ਇਸਤ੍ਰੀ. ਕਪੜੇ ਰੰਗਣ ਅਤੇ ਧੋਣ ਵਾਲੀ ਇਸਤ੍ਰੀ.


ਰਾਜਪੂਤ। ੨. ਰਾਜਕੁਮਾਰ। ੩. ਦੇਖੋ, ਰਜੀ ੩. ਅਤੇ ਰਜੀਪੁਤ੍ਰ.


ਰਾਜ- ਇੰਦ੍ਰ. ਰਾਜੇਂਦ੍ਰ। ੨. ਰਾਜ਼- ਦਿਹੰਦ. ਭੇਤ ਦੇਣ ਵਾਲਾ. "ਕੋਉ ਜੌ ਨ੍ਰਿਪਤਿ ਭ੍ਰਿਤ ਭਾਗ ਜਾਇ ਭੂਮੀਆ ਪੈ, ਧਾਇ ਮਾਰੇ ਭੂਮੀਆ ਕੋ ਸਹਿਤ ਰਜਿੰਦ ਜੀ." (ਭਾਗੁ ਕ)


ਰੱਜੀ. ਤ੍ਰਿਪਤ ਹੋਈ. ਦੇਖੋ, ਧਾਈ ੪। ੨. ਦੇਖੋ, ਰੱਜੀ ੨। ੩. ਰਾਜਾ ਦੀ ਕੁਆਰੀ ਦਾਸੀ, ਜੋ ਰਣਵਾਸ ਵਿੱਚ ਰਹੇ। ੪. ਅ਼. [رضی] ਰਜ਼ੀ. ਉੱਤਮ ਸੁਭਾਉ ਵਾਲਾ. "ਗਾਜੀ ਰਜੀ ਰੋਹ ਰੂਮੀ." (ਕਲਕੀ) ੫. ਰਜੀਲ ਦਾ ਸੰਖੇਪ. ਦੇਖੋ, ਰਜੀਲ ੧. ਅਤੇ ੨.