ਹੋਸ਼ ਹਵਾਸ। ੨. ਸ਼ੁੱਧ ਬੁਧਿ. ਨਿਰਮਲ ਮਤਿ। ੩. ਫ਼ਾ. [شُدبُد] ਸ਼ੁਦਬੁਦ. ਹੋਇਆ ਸੀ. ਭਾਵ- ਕਿਸੇ ਵਿਦ੍ਯਾ ਦਾ ਬਾਕੀ ਰਿਹਾ ਅਸਰ। ੪. ਥੋੜਾ ਗ੍ਯਾਨ. ਸ਼ੁਦ ਦਾ ਕੀ ਅਰਥ ਹੈ ਅਤੇ ਬੁਦ ਦਾ ਕੀ ਹੈ ਇਤਨੀ ਸਮਝ. ਭਾਵ- ਫਾਰਸੀ ਦਾ ਕੁਝ ਗ੍ਯਾਨ.
ਵਿ- ਧਰਮਪਤਿ. "ਸੁਧਭਤਾਰ ਹਰਿ ਛੋਡਿਆ." (ਵਾਰ ਸੂਹੀ ਮਃ ੩) ੨. ਜੋ ਪਤਿ, ਪਰ ਇਸਤ੍ਰੀ ਵੱਲ ਖਿਆਲ ਨਹੀ. ਕਰਦਾ. ਸ਼ੁੱਧਾਚਾਰੀ ਪਤਿ.
nan
ਸੁ- ਅਧ੍ਵਰ. ਉੱਤਮ ਯਗ੍ਯ. "ਤਜ ਜੁੱਧ ਸੁ ਸੁੱਧਰ ਮੇਘਧਰਣ." (ਰਾਮਾਵ) ਹਵਨ ਕਰਨ ਲਈ ਯੁੱਧ ਨੂੰ ਤਿਆਗਕੇ ਮੇਘ ਦੀ ਧੁਨਿ ਧਾਰਨ ਵਾਲਾ (ਮੇਘਨਾਦ). ਦੇਖੋ, ਨਿਕੁੰਭਲਾ.
ਸੰਗ੍ਯਾ- ਸੁਧਾ ਰਸ. ਅਮ੍ਰਿਤ ਰਸ. "ਸੁਧਰਸ ਨਾਮ ਮਹਾਰਸ ਮੀਠਾ." (ਸਾਰ ਅਃ ਮਃ ੧) ੨. ਸ਼ੁੱਧ ਰਸ. ਪਵਿਤ੍ਰ ਰਸ.
ਜਨਮਸਾਖੀ ਅਨੁਸਾਰ ਬਸ਼ਹਰ ਦਾ ਰਾਜਾ, ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋਇਆ.
nan
ਸੰ. सुधर्म्मा ਸੰਗ੍ਯਾ- ਇੰਦ੍ਰ ਦੀ ਸਭਾ. ਦੇਵ- ਸਭਾ. "ਵਚ ਸੁਨ ਜਿਨਹਿ ਸੁਧਰਮਾ ਲਾਜੈ." (ਨਾਪ੍ਰ) ੨. ਵਿ- ਧਰਮ ਪਰਾਇਣ. ਉੱਤਮ ਧਰਮ ਧਾਰਨ ਵਾਲਾ.
nan
ਵਿ- ਉਤੱਮ ਧਰਮ ਦੇ ਧਾਰਨ ਵਾਲਾ. ਸ਼੍ਰੇਸ੍ਠ ਧਰਮ ਧਾਰੀ. "ਬੋਲ ਸੁਧਰਮੀੜਿਆ, ਮੋਨ ਕਤ ਧਾਰੀ ਰਾਮ?" (ਬਿਹਾ ਛੰਤ ਮਃ ੫)
nan
nan