Meanings of Punjabi words starting from ਬ

ਸੰਗ੍ਯਾ- ਬੰਦਹ ਦਾ ਇਸ੍‍ਤ੍ਰੀਲਿੰਗ. ਦਾਸੀ. ਬਾਂਦੀ. "ਮਾਇਆ ਬੰਦੀ ਖਸਮ ਕੀ." (ਮਃ ੩. ਵਾਰ ਸ੍ਰੀ) ੨. ਇਸਤ੍ਰੀਆਂ ਦਾ ਇੱਕ ਮਸਤਕ ਭੂਸਣ। ੩. ਬੰਦਿਸ਼. ਦੇਖੋ, ਬੰਦਸਿ. "ਬੰਦੀ ਅੰਦਰਿ ਸਿਫਤਿ ਕਰਾਏ. ਤਾ ਕਉ ਕਹੀਐ ਬੰਦਾ." (ਆਸਾ ਮਃ ੧) ੪. ਗੁਲਾਮੀ. "ਸਾ ਬੰਦੀ ਤੇ ਲਈ ਛਡਾਇ." (ਆਸਾ ਮਃ ੫) ੫. ਫ਼ਾ. [بندی] ਕੈਦੀ. ਬੰਧੂਆ. "ਜਗੁ ਬੰਦੀ, ਮੁਕਤੇ ਹਉ ਮਾਰੀ." (ਆਸਾ ਅਃ ਮਃ ੧) ੬. ਸੰ. बन्दिन- ਬੰਦੀ ਭੱਟ- ਚਾਰਣ. ਰਾਜਦਰਬਾਰ ਵਿੱਚ ਯਸ਼ ਗਾਉਣ ਵਾਲਾ ਕਵਿ. "ਬੰਦੀ ਜਸ ਗਾਵਹਿ." (ਗੁਪ੍ਰਸੂ)


ਦੇਖੋ, ਬੰਦੀਛੋੜ.


ਫ਼ਾ. [بندیخانہ] ਸੰਗ੍ਯਾ- ਬੰਦੀ (ਕੈਦੀ) ਦੇ ਰਹਿਣ ਦਾ ਖ਼ਾਨਾ (ਘਰ). ਕਾਰਾਗਾਰ. "ਲਬੁ ਅੰਧੇਰਾ ਬੰਦੀਖਾਨਾ." (ਬਸੰ ਅਃ ਮਃ ੧)


ਵਿ- ਕੈਦ ਤੋਂ ਛੁਡਾਉਣ ਵਾਲਾ. ਰਿਹਾਈ ਦੇਣ ਵਾਲਾ. ਨਿਰਬੰਧ ਕਰਤਾ. "ਗਈ ਬਹੋੜੁ ਬੰਦੀਛੋੜੁ." (ਸੋਰ ਮਃ ੫) "ਰਾਖਿ- ਲੇਹਿ ਮੇਰੇ ਸਾਹਿਬ, ਬੰਦੀਮੋਚ." (ਮਾਝ ਬਾਰਹਮਾਹਾ) ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ, ਜਿਨ੍ਹਾਂ ਨੇ ਸੰਮਤ ੧੬੭੪ ਵਿੱਚ ਸ਼ਾਹੀ ਕੈਦੀ (ਬਵੰਜਾ ਰਈਸ) ਗਵਾਲਿਯਰ ਦੇ ਕਿਲੇ ਤੋਂ ਛੁਡਵਾਏ ਸਨ. ਗੁਰੂ ਸਾਹਿਬ ਦੇ ਇਸ ਪਵਿਤ੍ਰ ਅਸਥਾਨ ਪੁਰ ਮੁਸਲਮਾਨ ਪੁਜਾਰੀਆਂ ਦੇ ਕਬਜਾ ਕੀਤਾ ਹੋਇਆ ਹੈ ਅਤੇ ਨਾਮ "ਬੰਦੀਛੋੜ ਦਾਤਾ" ਹੈ। ੩. ਜੱਸਾਸਿੰਘ ਆਹਲੂਵਾਲੀਆ, ਜਿਸ ਨੇ ਦੁੱਰਾਨੀ ਦੀ ਕੈਦ ਤੋਂ ਬਹੁਤ ਲੋਕ ਛੁਡਾਏ. ਦੇਖੋ, ਜੱਸਾਸਿੰਘ।#੪. ਰਾਜਾ ਅਮਰਸਿੰਘ ਪਟਿਆਲਾਪਤੀ, ਜਿਸ ਨੇ ਸੰਮਤ ੧੮੨੪ ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਰਿਹਾ ਕਰਵਾਏ.


ਸਿਰ ਬੰਨ੍ਹਣ ਦੀ ਤਿੱਲੇਦਾਰ ਰੇਸ਼ਮੀ ਅਥਵਾ ਸੂਤੀ ਪਗੜੀ.