Meanings of Punjabi words starting from ਮ

ਸੰ. ਮੰਜਾ.


ਸੰਗ੍ਯਾ- ਮਨ੍ਹਾਂ. ਉੱਚੀ ਬੈਠਕ. ਦੇਖੋ, ਮੰਚ.


ਸੰ. मञ्ज. ਧਾ- ਸ਼ਬਦ ਕਰਨਾ. ਸ਼ੁੱਧ ਕਰਨਾ, ਮਾਂਜਣਾ। ੨. ਵਿ- ਮਨਜ. ਮਨ ਤੋਂ ਪੈਦਾ ਹੋਇਆ। ੩. ਸੰਗ੍ਯਾ- ਮਨੋਜ. ਕਾਮ। ੪. ਨਾਰਦ ਮੁਨਿ। ੫. ਦੇਖੋ, ਮੰਜੁ। ੬. ਚੰਦ੍ਰਵੰਸ਼ੀ ਰਾਜਪੂਤਾਂ ਦੀ ਇੱਕ ਜਾਤਿ. ਸ਼ਾਲਿਵਾਹਨ ਇਸੇ ਗੋਤ ਵਿੱਚੋਂ ਹੋਇਆ ਹੈ. ਜਲੰਧਰ ਅਤੇ ਹੁਸ਼ਿਆਰਪੁਰ ਦੇ ਜਿਲੇ ਇਸ ਜਾਤਿ ਦੇ ਬਹੁਤ ਪਿੰਡ ਹਨ. ਭਾਈ ਮੰਜ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਭੀ ਇਸੇ ਜਾਤਿ ਵਿੱਚੋਂ ਸੀ. ਦੇਖੋ, ਮੰਢ ੨। ੭. ਸ਼ਿਗੂਫਾ. ਸਿੱਟਾ ਦੇਖੋ, ਮੰਜਰਿ ੧. ਅਤੇ ੨. "ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ." (ਅਕਾਲ)


ਸੰ. ਮਾਰ੍‌ਜਿਤ. ਵਿ- ਮਾਂਜਿਆ. ਸਾਫ ਕੀਤਾ. ਨਿਰਮਲ. "ਮੰਜਤ ਮੁਖ ਰੰਜਤ ਨਿਜ ਬਰ ਕੋ." (ਗੁਪ੍ਰਸੂ)


ਸੰ. ਮੱਜਨ. ਸੰਗ੍ਯਾ- ਸਨਾਨ. "ਜਤ ਕੀ ਜਟਾ, ਜੋਗ ਕੋ ਮੰਜਨ." (ਹਜਾਰੇ ੧੦) ੨. ਸੰ. ਮਾਰ੍‍ਜਨ. ਮਾਂਜਣਾ. ਸ਼ੁੱਧ ਕਰਨਾ। ੩. ਦੰਦਾਂ ਦਾ ਮਾਂਜਣ ਦਾ ਮਸਾਲਾ.


ਸੰ. ਮੋਤੀ. ਮੁਕ੍ਤਾ। ੨. ਅ਼. [منظر] ਮੰਜਰ. ਨਜਾਰਾ. ਦ੍ਰਿਸ਼੍ਯ.


ਸੰ. मञ्जरी. ਸੰਗ੍ਯਾ- ਨਵਾਂ ਕੋਮਲ ਸ਼ਿਗੂਫਾ। ੨. ਬਹੁਤ ਕੋਮਲ ਨਵਾਂ ਸਿੱਟਾ। ੩. ਮੋਤੀ। ੪. ਬੇਲ ਲਤਾ। ੫. ਦੇਖੋ, ਸਵੈਯੇ ਦਾ ਰੂਪ ੨੫.