Meanings of Punjabi words starting from ਕ

ਦੇਖੋ, ਕੰਗਣੀ.


ਫ਼ਾ. [کِنگرہ ,] [کُنگرہ] ਕੁੰਗਰਾ. ਸੰਗ੍ਯਾ- ਚੋਟੀ. ਸ਼ਿਖਰ। ੨. ਮਕਾਨ ਦੇ ਸਿਰ ਉੱਪਰ ਤਾਜ ਦੀ ਸ਼ਕਲ ਦਾ ਨਿਸ਼ਾਨ.


ਸੰ. कङ्कत ਕੰਕਤ. ਕੇਸ ਸਾਫ ਕਰਨ ਦਾ ਸਾਧਨ- ਰੂਪ ਯੰਤ੍ਰ.


ਕ੍ਰਿ- ਕੰਘਾ ਫੇਰਕੇ ਕੇਸ ਸਾਫ ਕਰਨ ਦੀ ਕ੍ਰਿਯਾ। ੨. ਸਰਵਨਾਸ਼ ਕਰਨਾ. ਕੰਘੇ ਦੀ ਤਰਾਂ ਧਨ ਮਾਲ ਸੰਬਰ ਲੈਣਾ। ੩. ਸਿਰ ਭੰਨਣਾ.


ਸੰ. कङ्कतिका ਕੰਕਤਿਕਾ. ਛੋਟਾ ਕੰਘਾ। ੨. ਦੋਹਾਂ ਹੱਥਾਂ ਦੀਆਂ ਅੰਗੁਲੀਆਂ ਘੁੱਟਕੇ ਮਿਲਾਈਆਂ ਹੋਈਆਂ। ੩. ਜੁਲਾਹੇ ਦੇ ਰੱਛ ਦੀ ਕੰਘੀ.


ਕ੍ਰਿ- ਦੋਹਾਂ ਹੱਥਾਂ ਦੀਆਂ ਅੰਗੁਲਾਂ ਘੁੱਟਕੇ ਮਿਲਾਉਣੀਆਂ। ੨. ਦੋਵੇਂ ਗੋਡੇ ਜੋੜਕੇ ਉਨ੍ਹਾਂ ਉੱਪਰ ਹੱਥਾਂ ਦੀਆਂ ਅੰਗੁਲਾਂ ਮਿਲਾਉਣੀਆਂ। ੩. ਕਿਸੇ ਚੀਜ਼ ਨੂੰ ਅਜਿਹਾ ਕਾਬੂ ਕਰਨਾ ਕਿ ਛੱਡਣ ਵਿੱਚ ਨਾ ਆਉਣਾ। ੪. ਵਿਚਾਰਸ਼ਕਤਿ ਨਾਲ ਗੁਣ ਅਵਗੁਣ ਨੂੰ ਵੱਖ ਕਰਨਾ.