Meanings of Punjabi words starting from ਪ

ਪੰਚ. ਪ੍ਰਧਾਨ. "ਸਰਣਾਗਤਿ ਸਾਧੂ ਪੰਞੁ."(ਬਸੰ ਮਃ ੪)


ਸੰ. पण्ड. ਧਾ- ਇਕੱਠਾ ਕਰਨਾ, ਢੇਰ ਕਰਨਾ। ੨. ਸੰਗ੍ਯਾ- ਗਠੜੀ. ਪੋਟ. "ਤਿਹਾ ਗੁਣਾ ਕੀ ਪੰਡ ਉਤਾਰੈ." (ਮਲਾ ਮਃ ੩) ੩. ਦੋ ਗਜ਼ ਚੌੜੇ ਅਤੇ ਤਿੰਨ ਗਜ਼ ਲੰਮੇ ਵਸਤ੍ਰ ਵਿੱਚ ਜਿਤਨਾ ਨੀਰਾ ਆਦਿ ਪਦਾਰਥ ਬੰਨ੍ਹਿਆ ਜਾ ਸਕੇ, ਉਤਨਾ ਪ੍ਰਮਾਣ. ਤਿੰਨ ਮਣ ਕੱਚਾ ਬੋਝ (ਇੱਕ ਮਣ ਸਾਢੇ ਬਾਰਾਂ ਸੇਰ ਪੱਕਾ). ੩. ਸੰ. ਹੀਜੜਾ. ਨਪੁੰਸਕ। ੪. ਰਾਜਾ ਪਾਂਡੁ, ਜੋ ਪਾਂਡਵਾ ਦਾ ਵੇਡਰਾ ਸੀ. "ਪੰਡ ਰਾਜ ਜਹਿਂ ਜੋਗ ਕਮਾਵਾ." (ਵਿਚਿਤ੍ਰ)


ਦੇਖੋ, ਪੰਡਿਤ ਅਤੇ ਪੰਡਿਤਾਈ.


ਪਾਂਡਵਨ. "ਉਤੈ ਕਥਾ ਪੰਡ੍ਵਨ ਪੈ ਗਈ." (ਚਰਿਤ੍ਰ ੧੩੭)


ਸੰ. ਸੰਗ੍ਯਾ- ਗ੍ਯਾਨ. ਬੁੱਧਿ। ੨. ਵਿਚਾਰ। ੩. ਸ਼ਾਸਤ੍ਰਗ੍ਯਾਨ। ੪. ਸੰ. ਪੰਡਿਤ. ਵਿਦ੍ਵਾਨ ਇਸੇ ਤੋਂ ਤੀਰਥਪੁਰੋਹਿਤਾਂ ਦਾ ਨਾਮ ਪੰਡਾ ਅਥਵਾ ਪਾਂਡਾ ਹੋਗਿਆ ਹੈ.