nan
nan
ਦੇਖੋ, ਸੰਧਾਨ. "ਸੁਬਾਣੰ ਸੁਧਾਣੁ" (ਕਲਕੀ)
ਉੱਤਮ ਧਾਤੁ. ਸੋਨਾ। ੨. ਖ਼ਾ. ਲੋਹਾ. ਸਰਵਲੋਹ.
nan
ਸੰਗ੍ਯਾ- ਦੇਵਤਾ, ਜੋ ਅਮ੍ਰਿਤ ਨੂੰ ਅਦ (ਭੱਛਨ) ਕਰਦੇ ਹਨ. "ਸੂਰ ਸੁਰਾਰਦਨ ਸੁੱਧ ਸੁਧਾਦਿਕ." (ਅਕਾਲ)
ਸੰਗ੍ਯਾ- ਚੰਦ੍ਰਮਾ, ਜੋ ਅਮ੍ਰਿਤ ਧਾਰਨ ਕਰਦਾ ਹੈ। ੨. ਦੇਖੋ, ਹਾਕਲ.
ਅਮ੍ਰਿਤਧਾਰੀ ਸਿੰਘ. ਖੰਡੇ ਦੀ ਪਾਹੁਲ ਜਿਸ ਨੇ ਲਈ ਹੈ। ੨. ਦੇਖੋ, ਸੁਧਾਧਰ.
ਸੰਗ੍ਯਾ- ਪਿਧਾਨ. ਮਿਆਂਨ. ਕੋਸ਼, ਨਯਾਮ. "ਜਿਹਵਾ ਸੁਧਾਨ ਖਗ ਉੱਧ ਸੋਹ." (ਦੱਤਾਵ) ਦੱਤ ਦੀ ਜਬਾਨ ਐਸੀ ਸ਼ੋਭਦੀ ਹੈ, ਮਾਨੋ ਮਿਆਂਨ ਵਿੱਚੋਂ ਖਿੱਚੀ ਹੋਈ ਕ੍ਰਿਪਾਣ ਹੈ. ਭਾਵ- ਵਚਨ ਕਾਟ ਕਰਨ ਵਾਲੇ ਹਨ। ੨. ਸੁ- ਧਾਨ. ਉੱਤਮ ਅੰਨ.
ਸੰਗ੍ਯਾ- ਚੰਦ੍ਰਮਾ, ਜੋ ਅਮ੍ਰਿਤ ਦੀ ਨਿਧਿ ਹੈ. ੨. ਇੱਕ ਛੰਦ, ਇਸ ਦਾ ਨਾਉ, "ਮਨੋਭਵ" ਭੀ ਹੈ. ਇਹ ਛੰਦ ਅਨੰਗਸ਼ੇਖਰ ਦਾ ਉਲਟ ਹੈ. ਇਸ ਦੇ ਪ੍ਰਤਿ ਚਰਣ ੩੨ ਅੱਖਰ ਗੁਰੁ ਲਘੁ ਕ੍ਰਮ ਨਾਲ ਹੁੰਦੇ ਹਨ.#ਉਦਾਹਰਣ-#ਜਾਚ ਜਾਚ ਕੇ ਅਹਾਰ ਨਾਹਿ ਸੋਪਿ ਸ੍ਵਾਦਵਾਰ#ਲਾਭ ਹੇਤ ਏਕਵਾਰ ਭੂਖ ਤਾਪ ਕੇ ਅਵਾਰ.#ਸ਼ੈਨ ਭੂਮਿ ਪੈ ਬਨੇ ਨ ਸਾਕ ਸੈਨ ਕੋ ਰਾਨੇ#ਸ਼ਰੀਰਮਾਤ੍ਰ ਪੋਖਨੋ ਨ ਜੋਬਨੋ ਸਫੈਦ ਬਾਰ,#ਛੀਨ ਚੀਰ ਗੋਦਰੀ ਅਨੇਕ ਲੀਰ ਸੋਂ ਕਰੀ#ਕਰੀ ਉਜਾਰ ਝੋਂਪਰੀ ਅਧੇਨ ਗ੍ਰੰਥ ਵਾਰ ਵਾਰ,#ਹਾਯ ਹਾਯ ਭੋਗਚਾਹ ਨਾਂਹਿ ਮੇ ਤਜੇ ਅਜੇਪਿ#ਮੋਰ ਚਿੱਤ ਬੈਲ ਕੋ ਸਵਾਰ ਬੈਲ ਕੇ ਸਵਾਰ.#(ਵੈਰਾਗ ਸ਼ਤਕ)#(ਅ) ਜੇ ਸੁਧਾਨਿਧਿ ਦੇ ਅੰਤ ਦਾ ਲਘੁ ਮਿਟਾ ਦਿੱਤਾ ਜਾਵੇ, ਤਦ "ਕਲਾਧਰ" ਸੰਗ੍ਯਾ ਹੋ ਜਾਂਦੀ ਹੈ ਯਥਾ-#ਜਾਪ ਤਾਪ ਯੋਗ ਧ੍ਯਾਨ ਕਰ੍ਮਕਾਂਡ ਯਗਯ ਆਦਿ#ਹੋਂਯ ਨਾਂਹਿ ਪਰੇਮ ਤੁਲ੍ਯ ਸ਼੍ਰੀ ਗੁਰੂ ਬਖਾਨਤੇ. xxx
ਸੰਗ੍ਯਾ- ਦੇਵਤਾ, ਜੋ ਅਮ੍ਰਿਤ ਪੀਣ ਵਾਲੇ ਹਨ. ੨. ਅਮ੍ਰਿਤ ਛਕਣ ਵਾਲਾ ਸਿੰਘ.
ਸੁੰਦਰ ਘਰ. ਆਰਾਮਦਾਇਕ ਮਕਾਨ। ੨. ਚੰਦ੍ਰਮਾ। ੩. ਸੁਰਗ. ਬਹਿਸ਼੍ਤ.