Meanings of Punjabi words starting from ਪ

ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ.


ਵਿਦ੍ਵਾਨ ਇਸਤ੍ਰੀ. ਵਿਦੁਸੀ.


ਪੰਡਿਤਪਨ. ਪਾਂਡਿਤ੍ਯ. ਵਿਦ੍ਵੱਤਾ.


ਦੇਖੋ, ਪੰਡਿਤ. "ਪੰਡਿਤੁ ਵੇਦ ਪੁਕਾਰਾ." (ਸ੍ਰੀ ਅਃ ਮਃ ੫) ੨. ਗੁਰਮਤ ਅਨੁਸਾਰ ਪੰਡਿਤ "ਸੋ ਪੰਡਿਤੁ ਜੋ ਮਨ ਪਰਬੋਧੈ." (ਸੁਖਮਨੀ) "ਤਤੁ ਪਛਾਣੈ ਸੋ ਪੰਡਿਤੁ ਹੋਈ." (ਮਾਝ ਅਃ ਮਃ ੩) ੩. ਪੰਡਇਤ੍‌. ਪੰਡ ਸਿੱਟ ਦੇਣ ਵਾਲਾ. "ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ." (ਮਲਾ ਮਃ ੩)


ਪੰਡਿਤ. ਪਾਂਡਾ ਤੀਰਥਪੁਰੋਹਿਤ. "ਅਚਰਜ ਏਕੁ ਸੁਨਹੁ, ਰੇ ਪੰਡੀਆ!" (ਸ੍ਰੀ ਕਬੀਰ)


ਵਿ- ਪੀਲਾ. ਜ਼ਰਦ, "ਕਰ ਹੇਰ ਕੁਵੰਡਹਿਂ ਤੁੰਡਹਿ ਪੰਡੁ ਭਗੇ." (ਨਾਪ੍ਰ) ਪੀਲਾ ਮੂੰਹ ਕਰਕੇ ਨੱਠੇ।#੨. ਸੰਗ੍ਯਾ- ਰਾਜਾ ਪਾਂਡੁ. ਦੇਖੋ, ਪਾਂਡਵ.


ਦੇਖੋ, ਪਾਂਡਵ.


ਪੰਡ ਵਿੱਚ. ਪੋਟ ਮੇਂ. "ਸਾਗਰ ਪੰਡੈ ਪਾਇਆ." (ਬਸੰ ਮਃ ੫) ਆਕਰਸਣਸ਼ਕਤਿ ਨਾਲ ਸਮੁੰਦਰ ਨੂੰ ਗੋਲਾਕਾਰ ਕਰ ਰੱਖਿਆ ਹੈ.