Meanings of Punjabi words starting from ਮ

ਦੇਖੋ, ਮਜਲ.


ਛੋਟਾ ਮੰਜਾ. ਦੇਖੋ, ਮੰਚ। ੨. ਗੁਰਦ੍ਵਾਰੇ ਦਾ ਉਹ ਥੜਾ (ਚਬੂਤਰਾ), ਜੋ ਗੁਰੂ ਸਾਹਿਬ ਦੇ ਬੈਠਣ ਦੀ ਥਾਂ ਸਨਮਾਨ ਵਾਸਤੇ ਬਣਾਇਆ ਹੈ। ੩. ਮਹੰਤ ਦੀ ਗੱਦੀ. ਸ਼੍ਰੀ ਗੁਰੂ ਅਮਰਦੇਵ ਜੀ ਨੇ ੨੨ ਧਰਮਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ. ਇਸੇ ਨੂੰ ਇਤਿਹਾਸਕਾਰਾਂ ਨੇ ਬਾਈ ਮੰਜੀਆਂ ਬਖ਼ਸ਼ਣ ਦਾ ਪ੍ਰਸੰਗ ਲਿਖਿਆ ਹੈ. ਦੇਖੋ, ਬਾਈ ਮੰਜੀਆਂ। ੪. ਸੰ. मञ्जी. ਮੰਜਰੀ. ਸਿੱਟਾ. ਬੱਲੀ.


ਮਾਰ੍‍ਜਨ ਕਰੀਏ. ਮਾਂਜੀਏ। ੨. ਮੱਜਨ ਕਰੀਏ। ੩. ਗੋਤੇ ਖਾਈਦੇ ਹਨ। ੪. ਦੇਖੋ, ਸਮੰਜੀਐ.


ਦੇਖੋ, ਮੰਜੀ ੨। ੨. ਦੇਖੋ, ਆਨੰਦਪੁਰ ਅੰਗ ੭. ਅਤੇ ੮.


ਮੰਜਿਸ੍ਟਾ. ਦੇਖੋ, ਮਜੀਠ. "ਅੰਦਰੁ ਰਚੈ ਸਚਰੰਗਿ ਜਿਉ ਮੰਜੀਠੈ ਲਾਲੁ." (ਮਃ ੩. ਵਾਰ ਮਲਾ)


ਵਿ- ਮੰਜਿਸ੍ਟਾ (ਮਜੀਠ) ਦੇ ਰੰਗ ਦਾ. "ਮੰਜੀਠੜਾ ਰਤਾ ਮੇਰਾ ਚੋਲਾ." (ਸੂਹੀ ਮਃ ੧) ਭਾਵ- ਪੱਕੇ ਰੰਗ ਵਿੱਚ. ਦੇਖੋ, ਮਜੀਠ.


ਸੰ. ਸੰਗ੍ਯਾ- ਮੰਜ (ਸ਼ਬਦ) ਕਰਨ ਵਾਲਾ ਇੱਕ ਗਹਿਣਾ. ਝਾਂਜਰ. ਨੂਪਰ। ੨. ਪੈਰਾਂ ਨੂੰ ਬੱਧੇ ਘੁੰਘਰੂ.


ਸੰ. मञ्जु. ਵਿ- ਸਾਫ. ਨਿਰਮਲ। ੨. ਮਨੋਹਰ. ਸੁੰਦਰ। ੩. ਪਿਆਰਾ। ੪. ਸੰਗ੍ਯਾ- ਇੱਕ ਛੰਦ. ਬਾਵਾ ਸੁਮੇਰਸਿੰਘ ਨੇ "ਤਾਟੰਕ" ਦਾ ਹੀ ਨਾਮ ਮੰਜੁ ਲਿਖਿਆ ਹੈ. ਅਰਥਾਤ ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ. ੧੬- ੧੪ ਪੁਰ ਵਿਸ਼੍ਰਾਮ, ਅੰਤ ਮਗਣ .#ਉਦਾਹਰਣ-#ਮਹਾਸਿੰਘ ਤਬ ਕਹੀ ਕ੍ਰਿਪਾਨਿਧਿ,#ਬਾਤ ਨ ਕੋਈ ਬਾਕੀ ਹੈ,#ਅੰਤ ਸਮੇਂ ਪ੍ਰਭੁ ਦਰਸ਼ਨ ਪਾਯੋ,#ਯਮ ਤੇ ਭਈ ਬਿਬਾਕੀ ਹੈ,#ਬੇਦਾਵੇ ਵਾਰੋ ਪ੍ਰਭੁ ਕਾਗਜ ਫਾਰੋ#ਕਰੋ ਨਿਹਾਲਾ ਹੈ,#ਭਲੇ ਬੁਰੇ ਸਭ ਨਾਥ ਤਿਹਾਰੇ#ਟੂਟੀ ਮੇਲੋ ਮਾਲਾ ਹੈ.#(ਗੁਰੁਪਦਪ੍ਰੇਮਪ੍ਰਕਾਸ਼)


ਪਿਆਰਾ ਸ਼ਬਦ ਕਰਨ ਵਾਲੀ ਇੱਕ ਸ੍ਵਰਗ ਦੀ ਅਪਸਰਾ। ੨. ਅਪਸਰਾ. ਸ੍ਵਰਗ ਦੀ ਇਸਤ੍ਰੀ। ੩. ਵਿ- ਮਿੱਠੇ ਸੁਰ ਨਾਲ ਗਾਂਉਣ ਵਾਲੀ.