Meanings of Punjabi words starting from ਸ

ਸੰਗ੍ਯਾ- ਦੇਵਤਾ, ਜੋ ਸੁਧਾਮ (ਸ੍ਵਰਗ) ਵਿੱਚ ਰਹਿੰਦੇ ਹਨ। ੨. ਘਰ ਵਾਲੀ. ਵਹੁਟੀ. "ਆਪ ਸਮੇਤ ਸੁਧਾਮੀਐ ਲੀਨੇ ਰੂਪ ਨਵੀਨ." (ਕ੍ਰਿਸਨਾਵ) ਦੇਵਤਿਆਂ ਨੇ ਆਪਣੀਆਂ ਇਸਤ੍ਰੀਆਂ ਸਮੇਤ ਨਵੇਂ ਰੂਪ (ਮਨੁੱਖ ਰੂਪ) ਧਾਰ ਲਏ.


ਸੰਗ੍ਯਾ- ਸਮੁੱਧਾਰ. ਦੁਰੁਸ੍ਤੀ. ਸੁਧਾਰਨਾ। ੨. ਸ਼ੁੱਧ ਆਚਾਰ ਦਾ ਸੰਖੇਪ। ੩. ਵਿ- ਉੱਤਮ ਹੈ ਜਿਸ ਦੀ ਧਾਰਾ, ਐਸਾ ਸ਼ਸਤ੍ਰ. ਤਿੱਖਾ ਸ਼ਸਤ੍ਰ.


ਵਿ- ਅਮ੍ਰਿਤ ਦਾ ਸ੍ਵਾਦ। ੨. ਅਮ੍ਰਿਤ ਜੇਹਾ ਰਸ। ੩. ਸੋਮਵੱਲੀ ਦਾ ਰਸ.


ਸੰਗ੍ਯਾ- ਚੰਦ੍ਰਮਾ, ਜੋ ਸੁਧਾ ਅਮ੍ਰਿਤ ਦਾ ਆਲਯ (ਘਰ) ਹੈ.


ਸੰ. ਸੰਗ੍ਯਾ- ਚੰਦ੍ਰਮਾ. ਜਿਸ ਦੀ ਅੰਸ਼ੁ (ਕਿਰਣਾਂ) ਵਿੱਚ ਸੁਧਾ (ਅਮ੍ਰਿਤ) ਹੈ.


ਸ਼ੁੱਧ- ਅੰਕ ( ਅੰਗ).