Meanings of Punjabi words starting from ਪ

ਬੰਬਈ ਦੇ ਇਲਾਕੇ ਜਿਲਾ ਸ਼ੋਲਾਪੁਰ ਵਿੱਚ ਭੀਮਾ ਨਦੀ ਦੇ ਦੱਖਣੀ ਕਿਨਾਰੇ ਇੱਕ ਨਗਰ, ਜਿੱਥੇ ਵਿਠੋਵਾ (ਵਿਸਨੁ) ਦਾ ਪ੍ਰਸਿੱਧ ਮੰਦਿਰ ਹੈ. ਦੇਖੋ, ਨਾਮਦੇਵ.


ਦੇਖੋ, ਪੰਤਿ.


ਪੰਚ ਚਤ੍ਵਾਰਿੰਸ਼ਤ. ਚਾਲੀ ਉੱਪਰ ਪੰਜ- ੪੫.


ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕਤਾਰ. "ਬਗ ਪੰਤਿ ਲਸੈ ਜਨੁ ਦੰਤ ਗਟਾ." (ਚੰਡੀ ੧) "ਦੰਤਿ ਪੰਤੀ ਅਨੰਤੰ" (ਰਾਮਾਵ) ਹਾਥੀਆਂ ਦੀਆਂ ਅਨੰਤ ਕਤਾਰਾਂ. "ਲਸੈ ਦੰਤ ਪੰਤੰ." (ਪਾਰਸਾਵ) ਦੰਦਾਂ ਦੀ ਪੰਕ੍ਤਿ.


ਸੰ. पन्थ्. ਧਾ- ਜਾਣਾ, ਫਿਰਨਾ। ੨. ਸੰਗ੍ਯਾ- ਮਾਰਗ. ਰਸਤਾ (पन्थन्) "ਜੇ ਜੇ ਪੰਥ ਤਵਨ ਕੇ ਪਰੇ." (ਵਿਚਿਤ੍ਰ) ੩. ਪਰਮਾਤਮਾ ਦੀ ਪ੍ਰਾਪਤੀ ਦਾ ਰਾਹ. ਧਰਮ. ਮਜਹਬ. "ਗੁਰਮੁਖ ਪੰਥ ਨਿਰੋਲ, ਨ ਰਲੈ ਰਲਾਈਐ." (ਭਾਗੁ) ੪. ਮਰਾ. ਮੰਤ੍ਰੀ. ਵਜੀਰ.


ਪੰਥ ਦੇ ਇਤਿਹਾਸ ਦਾ ਇੱਕ ਪੁਸਤਕ, ਜੋ ਸਰਦਾਰ ਰਤਨ ਸਿੰਘ ਭੜੀ ਨਿਵਾਸੀ ਨੇ ਰਚਿਆ, ਇਸ ਦੀ ਭੂਮਿਕਾ ਇਉਂ ਹੈ-#ਸਰ ਡੇਵਿਡ ਆਕਟਰ ਲੋਨੀ (Sir Daviz Ochterlony) ਦੀ ਪ੍ਰੇਰਣਾ ਕਰਕੇ ਕਪਤਾਨ ਮਰੇ (Captain Murray) ਨੇ ਜੋ ਖ਼ਾਲਸਾ ਪੰਥ ਦੇ ਹਾਲ ਸਰਦਾਰ ਰਤਨ ਸਿੰਘ ਤੋਂ ਸੰਮਤ ੧੮੬੬ ਵਿੱਚ ਲੁਧਿਆਣੇ ਦੇ ਮਕਾਮ ਲਿਖੇ, ਓਹੀ ਛੰਦਰਚਨਾ ਵਿੱਚ ਰਤਨ ਸਿੰਘ ਜੀ ਨੇ ਗੁਰ ਸਿੱਖਾਂ ਲਈ ਪੁਸ੍ਤਕ ਦੇ ਆਕਾਰ ਸੰਮਤ ੧੮੯੮¹ ਵਿੱਚ ਪ੍ਰਗਟ ਕੀਤੇ, ਰਤਨ ਸਿੰਘ ਜੀ ਸਰਦਾਰ ਮਤਾਬ ਸਿੰਘ ਮੀਰਾਂਕੋਟੀਏ ਭੰਗੂ ਦੇ ਪੋਤੇ, ਸਰਦਾਰ ਰਾਇ ਸਿੰਘ ਦੇ ਪੁਤ੍ਰ ਤਥਾ ਸਰਦਾਰ ਸ਼ਿਆਮ ਸਿੰਘ ਜੀ ਕਰੋੜੀਆ ਦੇ ਦੋਹਤੇ ਸਨ. ਰਤਨ ਸਿੰਘ ਜੀ ਦਾ ਦੇਹਾਂਤ ਸੰਮਤ ੧੯੦੩ (ਸਨ ੧੮੪੬) ਵਿੱਚ ਹੋਇਆ ਹੈ, ਇਨ੍ਹਾਂ ਦੀ ਉਲਾਦ ਹੁਣ ਲੁਧਿਆਨੇ ਦੀ ਤਸੀਲ ਸਮਰਾਲੇ ਵਿੱਚ ਭੜੀ ਪਿੰਡ ਰਹਿਂਦੀ ਹੈ। ੨. ਸਰਦਾਰ ਰਤਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦੀ ਕਵਿਤਾ ਛੰਦਸ਼ਾਸਤ੍ਰ ਦੇ ਨਿਯਮਾਂ ਅਨੁਸਾਰ ਨਾ ਦੇਖਕੇ, ਲੌਂਗੋਵਾਲ ਨਿਵਾਸੀ ਗ੍ਯਾਨੀ ਗ੍ਯਾਨ ਸਿੰਘ ਜੀ ਨੇ ਉਸ ਵਿੱਚ ਬਹੁਤ ਪ੍ਰਸੰਗ ਹੋਰ ਮਿਲਾਕੇ ਸੰਮਤ ੧੯੨੪ ਵਿੱਚ ਨਵਾਂ ਪੰਥ ਪ੍ਰਕਾਸ਼ ਰਚਿਆ, ਜਿਸ ਦੀ ਪਹਿਲੀ ਐਡੀਸ਼ਨ ੧੯੩੭ ਵਿੱਚ ਛਪੀ ਹੈ. ਕਵਿ ਨਿਹਾਲ ਸਿੰਘ ਜੀ ਲਹੌਰ ਨਿਵਾਸੀ ਦੀ ਬਹੁਤ ਕਵਿਤਾ ਨਾਉਂ ਬਦਲਕੇ ਇਸ ਗ੍ਰੰਥ ਵਿੱਚ ਲਿਖੀ ਗਈ ਹੈ.