Meanings of Punjabi words starting from ਬ

ਸੰਗ੍ਯਾ- ਬੰਨ੍ਹੇ ਹੋਏ ਲੋਕਾਂ (ਕੈਦੀਆਂ) ਦਾ ਘਰ. ਕੈਦਖਾਨਾ. ਜੇਲ. "ਅੱਧੀ ਰਾਤ ਦੇ ਸਮੇਂ ਓਹ ਬੰਧਤਖਾਨੇ ਥੀਂ ਨਿਕਲੇ." (ਭਗਤਾਵਲੀ)


ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)


ਵਿ- ਮੁਕ੍ਤਬੰਧਨ. ਜਿਸ ਦੇ ਬੰਧਨ ਖੁਲ੍ਹ ਗਏ ਹਨ. ਬੰਧਨ ਰਹਿਤ. "ਬੰਧਨਮੁਕਤਾ ਜਾਤੁ ਨ ਦੀਸੈ." (ਕਾਨ ਨਾਮਦੇਵ)


ਕ੍ਰਿ- ਬਾਂਧਨਾ. ਬੰਨ੍ਹਣਾ। ੨. ਪੁਲ ਬਣਾਉਣਾ. "ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ." (ਸਵੈਯੇ ਮਃ ੪. ਕੇ)


ਸੰਗ੍ਯਾ- ਰੱਸੀ. ਫਾਹੀ. "ਆਸਾ ਮਨਸਾ ਬੰਧਨੀ ਭਾਈ." (ਸੋਰ ਅਃ ਮਃ ੧)


ਵਿ- ਬੰਨ੍ਹਣ ਯੋਗ੍ਯ. ਬਾਂਧਨੇ ਲਾਇਕ.


ਸੰ. ਬਾਂਧਵ. ਸੰਗ੍ਯਾ- ਰਿਸ਼੍ਤੇਦਾਰ. ਨਾਤੀ. ਭਾਈ. ਮਿਤ੍ਰ. "ਸੁਤ ਬੰਧਪ ਅਰੁ ਨਾਰਿ." (ਸ੍ਰੀ ਅਃ ਮਃ ੧) "ਨਾਥ ਨਰਹਰਿ ਦੀਨਬੰਧਵ." (ਗੂਜ ਅਃ ਮਃ ੫)


ਸੰਗ੍ਯਾ- ਦੇਖੋ, ਬੰਧ। ੨. ਰੋਕ. ਪ੍ਰਤਿਬੰਧ। ੩. ਧੀਰਯ. ਸਹਾਰਾ. "ਜੇ ਲਖ ਕਰਮ ਕਮਾਈਅਹਿ, ਕਿਛੁ ਪਵੈ ਨ ਬੰਧਾ." (ਆਸਾ ਮਃ ੫)


ਸੰਗਾ੍ਯ- ਬੰਨ੍ਹਿਆ ਹੋਇਆ ਨਿਯਮ। ੨. ਪ੍ਰਬੰਧ. ਇੰਤਜਾਮ. "ਆਪਿ ਕੀਓ ਬੰਧਾਨ." (ਸਾਰ ਮਃ ੫) ੩. ਮੁਕ਼ੱਰਰ ਗੁਜ਼ਾਰਾ.