Meanings of Punjabi words starting from ਸ

ਦੇਖੋ, ਸ਼ੁੱਧਿ। ੨. ਸੁਧ. ਖਬਰ. "ਮੰਨੈ ਸਗਲ ਭਵਣ ਕੀ ਸੁਧਿ." (ਜਪੁ) ੩. ਵਿਵੇਕਸ਼ਕਤਿ. "ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ." (ਜਪੁ)


ਸੰ. सुधृष्ट ਸੁਧ੍ਰਿਸ੍ਟ. ਵਿ- ਵਡਾ ਚਤੁਰ। ੨. ਬਹੁਤਾ ਦਿਲੇਰ. "ਮੰਨੈ ਗੰਨੈ ਵਾਂਗ ਸੁਧਿੱਠਾ." (ਭਾਗੁ) ਜੋ ਗੁਰੁ ਉਪਦੇਸ਼ ਮੰਨੈ, ਉਹ ਗੰਨੇ ਵਾਂਗ ਦੁੱਖ ਸਹਾਰਨ ਵਿੱਚ ਪੂਰਾ ਦਿਲੇਰ (ਭਾਵ- ਸਹਨਸੀਲ) ਹੈ। ੩. शुद्घद्रष्टा ਸ਼ੁੱਧਦ੍ਰਸ੍ਟਾ.


ਵਿ- ਉੱਤਮ ਹੈ ਧੀ (ਬੁੱਧਿ) ਜਿਸ ਦੀ. "ਸੁਧੀਨ ਪਾਨ ਕੈ ਧਰੈਂ." (ਕਲਕੀ) ਸ਼੍ਰੇਸ੍ਠ ਬੁੱਧਿ ਵਾਲਿਆਂ ਨੂੰ ਅਪਸਰਾ ਹੱਥ ਫੜਦੀਆਂ ਹਨ। ੨. ਦੇਖੋ, ਹੋਹਾ ਅਤੇ ਚਾਚਰੀ ਦਾ ਨੰਬਰ ੨. ਰੂਪ ੳ। ੩. ਦੇਖੋ, ਸੁੱਧੀ.


ਦੇਖੋ, ਸੁਧ ਅਤੇ ਸ਼ੁੱਧ. "ਸੁਧ ਨ ਹੋਈਐ ਕਾਹੂ ਜਤਨਾ." (ਸੋਰ ਮਃ ੫)


ਸ਼ੋਧਨ ਕਰੋ. ਭੁੱਲ ਦੂਰ ਕਰੋ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦੀ ਦੂਜੀ ਵਾਰ ਦੇ ਅੰਤ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਨੂੰ ਆਗ੍ਯਾ ਹੈ ਕਿ ਪਾਠ ਅਤੇ ਅੰਗ ਚੰਗੀ ਤਰਾਂ ਦੇਖਕੇ, ਜੇ ਕੋਈ ਲਿਖਣ ਵਿੱਚ ਭੁੱਲ ਹੋਈ ਹੈ ਤਦ ਦੂਰ ਕਰੋ.


ਦੇਖੋ, ਸੱਧੂ। ੨. ਬੁੱਧੂ ਘੁਮਿਆਰ ਸਿੱਖ ਦਾ ਪਿਤਾ. ਦੇਖੋ, ਬੁੱਧੂ। ੩. ਭਾਈ ਰੂਪਚੰਦ ਦੇ ਪਿਤਾ ਸਾਧੂ ਨੂੰ ਕਈ ਲੇਖਕਾਂ ਨੇ ਸੁੱਧੂ ਲਿਖ ਦਿੱਤਾ ਹੈ. ਦੇਖੋ, ਰੂਪਚੰਦ ਭਾਈ.


ਸ਼ੁੱਧ ਹੋਇਆ. ਸ਼ੁੱਧ ਭਇਆ। ੨. ਉਸ ਨੇ ਸੋਧਿਆ."ਜਾਂ ਸੁਧੋਸੁ ਤਾਂ ਲਹਿਣਾ ਟਿਕਿਓਨੁ." (ਵਾਰ ਰਾਮ ੩)


ਸ਼ੁੱਧ- ਅੰਕ (ਅੰਗ). ਸ਼ੁੱਧਾਂਕ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦਾਂ ਦੇ ਅੰਗ ਸਹੀ ਵੇਖਕੇ ਇਹ ਸ਼ਬਦ ਲਿਖਿਆ ਹੈ ਕਿ ਜੋੜ ਅੰਗਾਂ ਦਾ ਠੀਕ ਹੈ. ਦੇਖੋ, ਆਸਾ ਰਾਗ ਵਿੱਚ ਚੌਥੀ ਪਾਤਸ਼ਾਹੀ ਦਾ ਸ਼ਬਦ- "ਹਉ ਅਨਦਿਨੁ ਹਰਿਨਾਮੁ ਕੀਰਤਨ ਕਰਉ।" ੨. ਵਿ- ਸ਼ੁੱਧ ਸ੍ਵਰ ਸਹਿਤ. "ਸਾਰੰਗ ਟੋਡੀ ਬਿਭਾਸ ਸੁਧੰਗ." (ਸਲੋਹ) ੩. ਸਿੱਧਾ ਅੰਗ. ਸੁਢੰਗ. "ਕਬਹੂੰ ਚਲਤ ਸੁਧੰਗ ਗਤਿ." (ਸੂਰ ਸਾਗਰ)


ਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯.