Meanings of Punjabi words starting from ਪ

ਮਾਰਗ ਰਾਹ. ਦੇਖੋ, ਪੰਥ. "ਸਤ ਕਾ ਪੰਥਾ ਥਾਟਿਓ" (ਟੋਡੀ ਮਃ ੫) ੨. ਪਹਾ- ਸਤੀ. ਮੋਏ ਪਤਿ ਨਾਲ ਸੜਨ ਵਾਲੀ ਇਸਤ੍ਰੀ. "ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰ." (ਸਵਾ ਮਃ ੫) ਚਿਤਾ ਵਿੱਚ ਜਲਨਾ ਭੁੱਲ ਹੈ, ਵਿਰਹਿ ਦੀ ਚੋਟ ਮਰਨ੍ਹਾ ਸੱਚਾ ਸਤੀਪਨ ਹੈ.


ਪੰਥ ਵਿੱਚ. "ਪੰਥਿ ਸੁਹੇਲੈ ਜਾਵਹੁ." (ਵਡ ਅਲਾਹਣੀ ਮਃ ੧) ੨. ਦੇਖੋ, ਪੰਥੀ ਅਤੇ ਮਾਰਗਿ ਪੰਥਿ.


पन्थिन. ਰਾਹ ਜਾਣ ਵਾਲਾ, ਰਾਹੀ. "ਪੰਥੀ ਕਉ ਦੁਖ ਦੇਇ." (ਸ. ਕਬੀਰ)


ਦੇਖੋ, ਪੰਥ ੨. "ਪੰਥੁ ਨਿਹਾਰੈ ਕਾਮਨੀ." (ਗਉ ਕਬੀਰ) ੨. ਸੰ. ਪਾਂਥ. ਰਾਹੀ. ਮੁਸਾਫਿਰ। ੩. ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. "ਮੰਨੈ ਮਗੁ ਨ ਚਲੈ ਪੰਥੁ." (ਜਪੁ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ, ਭਾਵ- ਭੇਡਚਾਲੀਆ ਨਹੀਂ ਹੁੰਦਾ. ਉਸ ਦਾ ਕੇਵਲ "ਧਰਮ ਸੇਤੀ ਸਨਬੰਧੁ" ਹੈ.


ਦੇਖੋ, ਪੰਦਿ.


ਚੰਦ੍ਰਮਾਂ ਦੀ ਪੰਦਰਵੀਂ ਤਿਥਿ. ਅਮਾਵਸ ਅਤੇ ਪੂਰਣਮਾਸੀ ਖਾਸ ਕਰਕੇ ਪੂਰਣਮਾਸੀ, ਕਿਉਂਕਿ ਉਹ ੧੫. ਅੰਗ ਨਾਲ ਲਿਖੀ ਜਾਂਦੀ ਹੈ.


ਪੰਚਦਸ਼ ਪੰਦ੍ਰਾਂ- ੧੫.


ਫ਼ਾ. [پند] ਪੰਦ. ਸੰਗ੍ਯਾ- ਉਪਦੇਸ਼. ਸਿਕ੍ਸ਼ਾ. ਨਸੀਹਤ. "ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ." (ਵਾਰ ਸ੍ਰੀ ਮਃ ੧) ੨. ਨਿਯਮ. ਉਸੂਲ। ੩. ਰੀਤਿ. ਮਰਯਾਦਾ.


ਵਿ- ਪੰਦ (ਸਿਖ੍ਯਾ) ਦੇਣ ਵਾਲਾ। ੨. ਸੰਗ੍ਯਾ- ਉਪਦੇਸ਼ਕ ਪ੍ਰਚਾਰਕ. "ਦੁਇ ਪੰਦੀ ਦੁਇ ਰਾਹ ਚਲਾਏ." (ਮਾਰੂ ਸੋਹਲੇ ਮਃ ੧) ਈਸ਼੍ਵਰਵਾਦੀ ਅਤੇ ਨਾਸ੍ਤਿਕ, ਅਥਵਾ ਪ੍ਰਕ੍ਰਿਤਿ ਅਤੇ ਬ੍ਰਹਮ ਦੇ ਉਪਾਸਕ.