ਸੰਗ੍ਯਾ- ਨਿਯਮਾਂ ਦੀ ਪਾਲਣਾ. ਪਾਬੰਦੀ. "ਤਸਬੀ ਯਾਦ ਕਰਹੁ ਦਸ ਮਰਦਨੁ, ਸੁੰਨਤਿ ਸੀਲੁਬੰਧਾਨਿ ਬਰਾ." (ਮਾਰੂ ਸੋਲਹੇ ਮਃ ੫)
ਵਿ- ਬੰਧਾਨ ਵਾਲਾ। ੨. ਬੰਧਿਆ ਹੋਇਆ. ਆਬਾਦ. "ਨਿਹਚਲੁ ਘਰ ਬਾਂਧਿਓ, ਗੁਰਿ ਕੀਓ ਬੰਧਾਨੀ." (ਧਨਾ ਮਃ ੫)
ਵਿ- ਬੰਨ੍ਹਿਆ ਹੋਇਆ. ਬੱਧਾ। ੨. ਸੰ. ਬੰਧ੍ਯਾ- ਸੰਗ੍ਯਾ- ਬੰਧੇ ਹੋਏ (ਨਿਯਤ) ਵੇਲੇ ਪੁਰ ਜੋ ਰਿਤੁਮਤੀ ਨਾ ਹੋਵੇ, ਅਤੇ ਸੰਤਾਨ ਨਾ ਜਣੇ. ਦੇਖੋ, ਬਾਂਝ.; ਦੇਖੋ, ਬਾਂਝ ਅਤੇ ਬੰਧਿਆ.
ਸੰਗ੍ਯਾ- ਬੰਧਪੁਣਾ. ਬੰਧ੍ਯਾਤ੍ਵ. ਬਾਂਝਪਨ. ਸੰਤਾਨ ਉਤਪੱਤੀ ਵਿੱਚ ਰੁਕਾਵਟ. ਅ਼ਕ਼ਰ. Sterility ਇਸ ਦੇ ਪ੍ਰਧਾਨ ਕਾਰਣ ਹਨ- ਗਰਭਾਸ਼ਯ (ਰਿਹਮ) ਦਾ ਨਾ ਹੋਣਾ ਅਥਵਾ ਬਹੁਤ ਛੋਟਾ ਹੋਣਾ, ਗਰਭਾਸ਼ਯ ਦਾ ਮੁਖ ਬੰਦ ਹੋਣਾ, ਧਰਨ ਦਾ ਆਪਣੇ ਥਾਂ ਤੋਂ ਟਲ ਜਾਣਾ, ਫੋੜੇ ਰਸੌਲੀ ਆਦਿ ਦਾ ਅੰਦਰ ਹੋਣਾ, ਸ਼ਰੀਰ ਬਹੁਤ ਮੋਟਾ ਹੋਣਾ, ਵੀਰਜਗ੍ਰਾਹੀ ਨਾੜੀਆਂ ਵਿੱਚ ਵਿਗਾੜ ਹੋਣਾ, ਪੈੜਾ (ਪ੍ਰਦਰ) ਰੋਗ ਹੋਣਾ, ਆਤਸ਼ਕ ਸੁਜਾਕ ਦਾ ਹੋਣਾ, ਛੋਟੀ ਉਮਰ ਦੀ ਸ਼ਾਦੀ ਆਦਿ.#ਜਿਕੁਰ ਬੰਧ੍ਯਾ ਇਸਤ੍ਰੀ ਸੰਤਾਨ ਪੈਦਾ ਕਰਨ ਤੋਂ ਅਸਮਰਥ ਹੈ, ਇੱਕੁਰ ਹੀ ਸੌ ਪਿੱਛੇ ਵੀਹ ਮਰਦ ਭੀ ਸੰਤਾਨ ਪੈਦਾ ਕਰਨ ਦੀ ਸ਼ਕਤੀ ਵੀਰਜ ਵਿੱਚ ਨਹੀਂ ਰਖਦੇ. ਉਹ ਐਵੇਂ ਸ਼ਾਦੀਆਂ ਕਰਦੇ ਰਹਿਂਦੇ ਹਨ ਅਰ ਆਪਣੇ ਦੋਸ ਨੂੰ ਨਹੀਂ ਵਿਚਾਰਦੇ. ਦੇਖੋ, ਨਪੁੰਸਕਤਾ.#ਜੇ ਇਸਤ੍ਰੀ ਨੂੰ ਉਮਰ ਬਲ ਕੱਦ ਸੁਭਾਉ ਡੀਲ ਵਿੱਚ ਆਪਣੇ ਸਮਾਨ ਪਤੀ ਨਾਮਿਲੇ ਅਰ ਦੋਹਾਂ ਦੀ ਆਪੋਵਿੱਚੀ ਅਣਬਣ ਰਹੇ, ਤਦ ਭੀ ਇਸਤ੍ਰੀ ਦੇ ਔਲਾਦ ਨਹੀਂ ਹੁੰਦੀ.#ਇਸਤ੍ਰੀ ਅਤੇ ਪੁਰਖ ਦੀ ਮਣੀ ਨੂੰ ਜਲ ਉੱਪਰ ਰੱਖਕੇ ਦੇਖਣਾ ਚਾਹੀਏ. ਜਿਸ ਦੀ ਮਣੀ ਉੱਪਰ ਤਰਦੀ ਰਹੇ ਅਤੇ ਪਾਣੀ ਵਿੱਚ ਨਾ ਡੁੱਬੇ, ਉਸ ਦੇ ਵੀਰਜ ਵਿੱਚ ਦੋਸ ਹੈ. ਉੱਤਮ ਹਕੀਮ ਡਾਕਟਰ ਵੈਦ ਦੀ ਸਲਾਹ ਨਾਲ ਵੀਰਜ ਦੇ ਵਿਕਾਰ ਦੂਰ ਕਰਨ ਅਤੇ ਪੁਸ੍ਟੀ ਕਰਨ ਦੇ ਇਲਾਜ ਹੋਣੇ ਚਾਹੀਏ.#ਮੈਥੁਨ ਤੋਂ ਪਰਹੇਜ ਰੱਖਕੇ ਬਲ ਵਧਾਉਣ ਵਾਲੀਆਂ ਵਸਤੂਆਂ ਦਾ ਸੇਵਨ ਕਰਨਾ ਚਾਹੀਏ. ਦੇਖੋ, ਅਠਰਾਹਾ ਅਤੇ ਨਪੁੰਸਕਤਾ.
ਸੰਗ੍ਯਾ- ਅਣਹੋਣੀ ਬਾਤ. ਜਿਵੇਂ- ਬੰਧ੍ਯਾ ਦੇ ਪੁਤ੍ਰ ਦਾ ਹੋਣਾ ਅਣਹੋਣੀ ਗੱਲ ਹੈ.
ਦੇਖੋ, ਬੰਧਪ. "ਗੁਰਦੇਵ ਬੰਧਿਪ ਸਹੋਦਰਾ." (ਬਾਵਨ)
ਦੇਖੋ, ਬੰਧ। ੨. ਹੱਦ. ਸੀਮਾਂ. ਅਵਧਿ. "ਤੀਨੋ ਓਜਾੜੇ ਕਾ ਬੰਧੁ." (ਧਨਾ ਮਃ ੧) ੩. ਸੰਬੰਧ. ਸੰਯੋਗ. "ਜਲ ਅਗਨੀ ਕਾ ਬੰਧੁ ਕੀਆ." (ਆਸਾ ਮਃ ੧) ੪. ਪ੍ਰਤਿਬੰਧ. ਰੋਕ. "ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛੁ ਬੰਧੁ." (ਬਾਵਨ) ੫. ਠਹਿਰਾਉ. ਠੱਲ. "ਬੰਧੁ ਪਾਇਆ ਮੇਰਾ ਸਤਿਗੁਰ ਪੂਰੇ." (ਸੋਰ ਮਃ ੫) ੬. ਸੰ. बन्धु. ਰਿਸ਼੍ਤੇਦਾਰ. ਸੰਬੰਧੀ. "ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਬਿਗਾੜੀ." (ਮਾਰੂ ਅਃ ਮਃ ੧) ੭. ਬੰਧੁਤਾ. ਰਿਸ਼੍ਤੇਦਾਰੀ. ਮਿਤ੍ਰਤਾ. "ਵੇਖਦਿਆ ਹੀ ਭਜਿਜਾਨਿ, ਕਦੇ ਨ ਪਾਇਨਿ ਬੰਧੁ." (ਮਃ ੫. ਵਾਰ ਰਾਮ ੨) ੮. ਦੇਖੋ, ਦੋਧਕ ੨.
ਸੰ. ਸੰਗ੍ਯਾ- ਦੁਪਹਰੀਏ ਦਾ ਫੁੱਲ ਅਤੇ ਪੌਧਾ. ਲਾਲਹ. Pentapetes phoenicea.
ਸਾਕ. ਸੰਬੰਧੀ. ਦੇਖੋ, ਬੰਧੁ ੬.
ਬੰਧਿਆ ਹੋਇਆ. ਕੈਦੀ.
nan
ਦੇਖੋ, ਬੰਧੁਕ.