Meanings of Punjabi words starting from ਸ

ਸੁਣਦਾ. ਸ਼੍ਰਵਣ ਕਰਦਾ. "ਨਾਮ ਨ ਸੁਨਈ ਡੋਰਾ." (ਆਸਾ ਮਃ ੫)

ਵਿ- ਸੁਣਨ ਵਾਲਾ. ਸ਼੍ਰੋਤਾ। ੨. ਦੇਖੋ, ਸੁਨੈਯਾ.

ਵਿ- ਸੁਇਨੇ ਰੰਗਾ। ੨. ਸੁਇਨੇ ਦੀ ਗਿਲਟ ਵਾਲਾ। ੩. ਸੰਗ੍ਯਾ- ਖ਼ਾ. ਕੂੰਡਾ। ੪. ਉਹ ਬਰਤਨ ਜਿਸ ਵਿੱਚ ਅਮ੍ਰਿਤ ਤਿਆਰ ਕੀਤਾ ਜਾਵੇ. ਇਹ ਪਾਤ੍ਰ ਲੋਹੇ ਦਾ ਹੋਇਆ ਕਰਦਾ ਹੈ.

ਵਿ- ਸੁਇਨੇ ਰੰਗਾ। ੨. ਸੁਇਨੇ ਦੀ ਗਿਲਟ ਵਾਲਾ। ੩. ਸੰਗ੍ਯਾ- ਖ਼ਾ. ਕੂੰਡਾ। ੪. ਉਹ ਬਰਤਨ ਜਿਸ ਵਿੱਚ ਅਮ੍ਰਿਤ ਤਿਆਰ ਕੀਤਾ ਜਾਵੇ. ਇਹ ਪਾਤ੍ਰ ਲੋਹੇ ਦਾ ਹੋਇਆ ਕਰਦਾ ਹੈ.

ਵਿ- ਸੁਇਨੇ ਦੀ ਗਿਲਟ ਵਾਲਾ। ੨. ਸੁਇਨੇ ਦਾ। ੩. ਸ਼ੋਨੇ ਰੰਗਾ। ਸੰਗ੍ਯਾ- ਛੋਟਾ ਕੂੰਡਾ. ਕੂੰਡੀ। ੫. ਦੇਖੋ, ਸੁਨੀਹਿਰੀਆ.

ਦੇਖੋ, ਸੁਨਹਿਰੀਆ ੩.

ਸੰ. ਸ਼੍ਰਵਣ. "ਏ ਸ੍ਰਵਨਹੁ ਮੇਰਿਹੋ! ਸਾਚੈ ਸੁਨਣੈ ਨੋ ਪਠਾਏ." (ਅਨੰਦੁ) "ਸ੍ਰਵਣੀ ਸੁਨਣਾ ਗੁਰਨਾਉ." (ਵਾਰ ਗੂਜ ੨. ਮਃ ੫) "ਵੇਖਣ ਸੁਨਣੁ ਹੋਇ." (ਸ੍ਰੀ ਵਾਰ ਮਃ ੩)