Meanings of Punjabi words starting from ਪ

ਪੰਚਦਸ਼. ਪੰਦਰਾਂ. "ਪੰਦ੍ਰਹ ਥਿਤੀ ਤੈ ਸਤਵਾਰ."(ਬਿਲਾ ਮਃ ੩. ਵਾਰ ੭)


ਮੁਲ- ਪੰਥ. ਮਾਰਗ. ਰਸ੍ਤਾ. "ਪਾਵ ਜੁਲਾਈ ਪੰਧ ਤਉ." (ਸੂਹੀ ਅਃ ਮਃ ੧) ੨. ਵਿੱਥ.


ਮਾਰਗ ਦਾ ਸਿਰਾ. ਉਹ ਥਾਂ ਜਿੱਥੋਂ ਰਸਤਾ ਅਲਗ ਹੁੰਦਾ ਹੈ. ਰਾਹ ਦਾ ਮੁੱਢ.


ਮਾਰਗ ਦੇ ਸਿਰੇ ਤੋਂ. ਦੇਖੋ, ਪੰਧ ਸਿਰ. "ਜਿਸਹਿ ਭੁਲਾਈ ਪੰਧ ਸਿਰਿ, ਤਿਸਹਿ ਦਿਖਾਵੈ ਕਉਣ." (ਵਾਰ ਰਾਮ ੧. ਮਃ ੧)


ਦੇਖੋ, ਪੰਡਰਪੁਰ.