Meanings of Punjabi words starting from ਬ

ਸੰਗ੍ਯਾ- ਬੰਨ੍ਹਣ ਦਾ ਢੰਗ. "ਬੰਦਿਸ਼. "ਦਸਤਾਰ ਕੋ ਬੰਧੇਜ ਅਨੂਠੋ." (ਗੁਪ੍ਰਸੂ) ੨. ਬੰਧਾਨ। ੩. ਨਿਗ੍ਰਹ. ਰੋਕਣ ਦਾ ਭਾਵ.


ਸੰ. ਵਰ੍‍ਣ. ਸੰਗ੍ਯਾ- ਰੰਗ। ੨. ਤੁਚਾ ਦਾ ਰੰਗ ਉੱਤਮ ਕਰਨ ਲਈ ਲਾੜੇ ਦੇ ਸ਼ਰੀਰ ਪੁਰ ਮਲਿਆ ਵਟਣਾ.


ਬੰਨ (ਵਟਣਾ) ਲਾਇਆ ਗਿਆ ਹੈ ਜਿਸ ਨੂੰ, ਲਾੜਾ. ਵਰ. ਲਾੜੀ ਵਰਨ ਵਾਲਾ.


ਸੰ. ਸੰਗ੍ਯਾ- ਹੱਦ. ਸੀਮਾਂ। ੨. ਕਿਨਾਰਾ. ਕੰਢਾ. "ਮਉਤੈ ਦਾ ਬੰਨਾ ਏਵੈ ਦਿਸੈ. ਜਿਉ ਦਰੀਆਵੈ ਢਾਹਾ." (ਸ. ਫਰੀਦ) ੩. ਵਾਹਕ ਖੇਤ ਦੇ ਕਿਨਾਰੇ ਜ਼ਮੀਨ ਦਾ ਉਹ ਹਿੱਸਾ, ਜੋ ਪਸ਼ੂਆਂ ਦੇ ਚਰਨ ਲਈ ਹੋਵੇ. "ਕਿਸੈ ਕੈ ਸੀਵ ਬੰਨੈ ਰੋਲੁ ਨਾਹੀ." (ਮਃ ੪. ਵਾਰ ਬਿਲਾ) ੪. ਆਧ੍ਹ੍ਹਾਰ. ਆਸ਼੍‌ਯ. "ਪਰਮੇਸਰਿ ਦਿਤਾ ਬੰਨਾ." (ਸੋਰ ਮਃ ੫) ੫. ਦੁਲਹਾ. ਲਾੜਾ. ਵਰ। ੬. ਬੰਨ੍ਹਾਂ (ਬੰਧਨ ਕਰਾਂ) ਦੀ ਥਾਂ ਭੀ ਬੰਨਾ ਸ਼ਬਦ ਆਇਆ ਹੈ. ਦੇਖੋ, ਪੁਰੀਆ ਅਤੇ ਭੁਖਿਆ ਸ਼ਬਦ.


ਕਾਸ਼ੀ. ਦੇਖੋ, ਬਨਾਰਸੀ. "ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ." (ਮਲਾ ਰਵਿਦਾਸ)